ਪੁਲਸ ਨਾਲ ਹੱਥੋਪਾਈ ਮਗਰੋਂ ਭਾਵੁਕ ਹੋਈ ਵਿਨੇਸ਼ ਫੋਗਾਟ, ਕਿਹਾ- ਕੀ ਅਸੀਂ ਇਹ ਦਿਨ ਦੇਖਣ ਲਈ ਮੈਡਲ ਲਿਆਏ ਹਾਂ?

Thursday, May 04, 2023 - 03:40 PM (IST)

ਨਵੀਂ ਦਿੱਲੀ- ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਇੱਥੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਕੁਝ ਪੁਲਸ ਮੁਲਾਜ਼ਮਾਂ ਵਿਚਾਲੇ ਬੁੱਧਵਾਰ ਰਾਤ ਨੂੰ 'ਹੱਥੋਪਾਈ' ਹੋ ਗਈ, ਜਿਸ ਕਾਰਨ ਕੁੱਝ ਪ੍ਰਦਰਸ਼ਨਕਾਰੀਆਂ ਦੇ ਸਿਰ 'ਤੇ ਸੱਟਾਂ ਲੱਗ ਗਈਆਂ ਹਨ। ਪਹਿਲਵਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਮੀਂਹ ਪੈਣ ਕਾਰਨ ਗੱਦੇ ਗਿੱਲੇ ਹੋ ਗਏ ਸਨ, ਇਸ ਲਈ ਅਸੀਂ ਸੌਣ ਲਈ ਫੋਲਡਿੰਗ ਬੈੱਡ ਲਾ ਰਹੇ ਸੀ ਪਰ ਪੁਲਸ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ। ਵਿਨੇਸ਼ ਫੋਗਾਟ ਇਸ ਤੋਂ ਦੁਖੀ ਹੋ ਗਈ ਅਤੇ ਅੱਧੀ ਰਾਤ ਨੂੰ ਪ੍ਰੈਸ ਕਾਨਫਰੰਸ ਦੌਰਾਨ ਉਹ ਰੋਣ ਲੱਗ ਪਈ।

PunjabKesari

ਇਹ ਵੀ ਪੜ੍ਹੋ: ਸੁਪਰੀਮ ਕੋਰਟ 'ਚ ਮਹਿਲਾ ਪਹਿਲਵਾਨਾਂ ਦਾ ਕੇਸ ਬੰਦ, ਕੋਰਟ ਨੇ ਕਹੀ ਇਹ ਗੱਲ

 

ਫੋਗਾਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਕਿ ਕਿਹਾ ਸਾਡੇ ਗੱਦੇ ਮੀਂਹ ਕਾਰਨ ਗਿੱਲੇ ਹੋ ਗਏ ਸਨ। ਇਸ ਲਈ ਫੋਲਡਿੰਗ ਬੈੱਡ ਮੰਗਵਾਏ ਗਏ ਸਨ। ਸਾਡੇ ਕੋਲ ਸੌਣ ਲਈ ਵੀ ਥਾਂ ਨਹੀਂ ਹੈ। ਪਰ ਜਦੋਂ ਅਸੀਂ ਫੋਲਡਿੰਗ ਬੈੱਡ ਲਿਆਉਣ ਲੱਗੇ ਤਾਂ ਦਿੱਲੀ ਪੁਲਸ ਅਧਿਕਾਰੀ ਨੇ ਸਾਨੂੰ ਰੋਕ ਦਿੱਤਾ। ਅਸੀਂ ਆਪਣੀ ਮਾਨ-ਸਨਮਾਨ ਦੀ ਲੜ ਰਹੇ ਹਾਂ। ਜੇ ਮਾਰਨਾ ਹੀ ਹੈ ਤਾਂ ਇਸ ਤਰ੍ਹਾਂ ਹੀ ਮਾਰ ਦਿਓ। ਕੀ ਅਸੀਂ ਇਸ ਇਹ ਦਿਨ ਦੇਖਣ ਲਈ ਮੈਡਲ ਲੈ ਕੇ ਆਏ ਹਾਂ? ਜੇਕਰ ਅਜਿਹਾ ਹੋਣਾ ਹੈ ਤਾਂ ਅਸੀਂ ਚਾਹਾਂਗੇ ਕਿ ਕੋਈ ਵੀ ਖਿਡਾਰੀ ਤਮਗਾ ਜਿੱਤ ਕੇ ਨਾ ਲੈ ਕੇ ਆਵੇ।

PunjabKesari

ਇਹ ਵੀ ਪੜ੍ਹੋ: ਜੰਤਰ-ਮੰਤਰ ’ਤੇ ਫੋਲਡਿੰਗ ਬੈੱਡ ਲਿਆਉਣ ਨੂੰ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News