'ਵਿਨੇਸ਼ ਦੇਸ਼ ਦੀ ਚੈਂਪੀਅਨ,' ਪਟੀਸ਼ਨ ਖਾਰਿਜ ਹੋਣ 'ਤੇ ਬੋਲੇ ਵਿੱਤ ਮੰਤਰੀ, ਦਿੱਤਾ ਜਾਵੇਗਾ ਵਿਸ਼ੇਸ਼ ਸਨਮਾਨ

Thursday, Aug 15, 2024 - 01:33 PM (IST)

ਰੋਹਤਕ : ਹਰਿਆਣਾ ਦੇ ਵਿੱਤ ਮੰਤਰੀ ਜੇਪੀ ਦਲਾਲ ਨੇ 78ਵੇਂ ਸੁਤੰਤਰਤਾ ਦਿਵਸ 'ਤੇ ਰਾਜੀਵ ਗਾਂਧੀ ਸਟੇਡੀਅਮ 'ਚ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਅਤੇ ਸੂਬੇ ਦੇ ਲੋਕਾਂ ਨੂੰ 78ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਸੀਏਐੱਸ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਮੈਡਲ ਸਬੰਧੀ ਕੇਸ ਨੂੰ ਰੱਦ ਕਰ ਦਿੱਤਾ ਹੈ ਪਰ ਵਿਨੇਸ਼ ਪੂਰੇ ਸੂਬੇ ਅਤੇ ਦੇਸ਼ ਲਈ ਚੈਂਪੀਅਨ ਹੈ। ਹਰਿਆਣਾ ਰਾਜ ਲਈ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਪੈਰਿਸ ਓਲੰਪਿਕ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਵਿਚ ਹਰਿਆਣਾ ਨੇ ਵੱਧ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ 17 ਅਗਸਤ ਨੂੰ ਰੋਹਤਕ ਵਿਚ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਕੋਲਕਾਤਾ ਡਾਕਟਰ ਰੇਪ-ਮਰਡਰ ਮਾਮਲੇ 'ਚ ਦੋ ਵੱਡੇ ਖੁਲਾਸੇ: ਬਲਾਤਕਾਰ ਨਹੀਂ ਗੈਂਗਰੇਪ, ਕੁੜੀ ਨੂੰ ਵੇਖ ਬੇਹੋਸ਼ ਹੋਏ ਪਿਤਾ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਕਤ ਜੇਤੂ ਖਿਡਾਰੀਆਂ ਨੂੰ ਖੇਡਾਂ ਦੇ ਆਧਾਰ 'ਤੇ ਮਾਣ ਭੱਤਾ ਅਤੇ ਨੌਕਰੀ ਹਰਿਆਣਾ ਦੀ ਖੇਡ ਨੀਤੀ ਦੇ ਆਧਾਰ 'ਤੇ ਦਿੱਤੀ ਜਾਵੇਗੀ। ਜੇਪੀ ਦਲਾਲ ਨੇ ਕਿਹਾ ਕਿ ਸਾਨੂੰ ਬਹੁਤ ਸੰਘਰਸ਼ਾਂ ਤੋਂ ਬਾਅਦ ਆਜ਼ਾਦੀ ਮਿਲੀ ਹੈ ਅਤੇ ਆਜ਼ਾਦੀ ਮਿਲਣ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਆਜ਼ਾਦੀ ਪ੍ਰਾਪਤ ਹੋਈ ਹੈ। ਸਾਡੇ ਜਾਣੇ-ਅਣਜਾਣੇ ਸ਼ਹੀਦਾਂ ਦੀ ਬਦੌਲਤ ਹੀ ਅੱਜ ਦੇਸ਼ ਅਤੇ ਸੂਬਾ ਤਰੱਕੀ ਕਰ ਰਿਹਾ ਹੈ ਅਤੇ ਸੰਵਿਧਾਨ ਨੇ ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਹਨ।

ਇਹ ਵੀ ਪੜ੍ਹੋ - ਵਿਨੇਸ਼ ਫੋਗਾਟ 'ਤੇ ਹੋਈ ਪੈਸਿਆਂ ਦੀ ਬਰਸਾਤ, ਹੁਣ 11 ਲੱਖ ਰੁਪਏ ਨਕਦ ਤੇ 2 ਏਕੜ ਜ਼ਮੀਨ ਦੇਣ ਦਾ ਐਲਾਨ

ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਆਜ਼ਾਦੀ ਦੀ ਕਦਰ ਕਰੀਏ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਈਏ। ਜੇਪੀ ਦਲਾਲ ਨੇ ਪਹਿਲਾਂ ਝੰਡਾ ਲਹਿਰਾਇਆ ਅਤੇ ਉਸ ਤੋਂ ਬਾਅਦ ਪਰੇਡ ਦੀ ਸਲਾਮੀ ਲਈ। ਇੰਨਾ ਹੀ ਨਹੀਂ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਵੀ ਲਿਆ।

ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News