ਨਿਰਭਿਆ ਦੇ ਦੋਸ਼ੀ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਨੂੰ ਕੀਤੀ ਬੇਨਤੀ, 'ਮੇਰੀ ਰਹਿਮ ਪਟੀਸ਼ਨ ਵਾਪਸ ਕਰ ਦਿਓ'

Saturday, Dec 07, 2019 - 07:31 PM (IST)

ਨਿਰਭਿਆ ਦੇ ਦੋਸ਼ੀ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਨੂੰ ਕੀਤੀ ਬੇਨਤੀ, 'ਮੇਰੀ ਰਹਿਮ ਪਟੀਸ਼ਨ ਵਾਪਸ ਕਰ ਦਿਓ'

ਨਵੀਂ ਦਿੱਲੀ —  ਨਿਰਭਿਆ ਕਾਂਡ ਦੇ ਦੋਸ਼ੀ ਵਿਨੇ ਸ਼ਰਮਾ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਕੋਲ ਇਕ ਪਟੀਸ਼ਨ ਭੇਜ ਕੇ ਰਹਿਮ ਪਟੀਸ਼ਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਹੈ। ਵਿਨੇ ਸ਼ਰਮਾ ਨੇ ਆਪਣੀ ਤਾਜ਼ਾ ਪਟੀਸ਼ਨ 'ਚ ਕਿਹਾ ਹੈ ਕਿ ਜੋ ਰਹਿਮ ਪਟੀਸ਼ਨ ਗ੍ਰਹਿ ਮੰਤਰਾਲਾ ਨੇ ਰਾਸ਼ਟਰਪਤੀ ਨੂੰ ਭੇਜੀ ਹੈ, ਉਸ 'ਚ ਨਾ ਤਾਂ ਉਸ ਦੇ ਦਸਤਖਤ ਹਨ ਅਤੇ ਨਾ ਹੀ ਉਸ ਵੱਲੋਂ ਅਧਿਕਾਰਤ ਹੈ। ਇਸ ਲਈ ਰਾਸ਼ਟਰਪਤੀ ਉਸ ਨੂੰ ਵਾਪਸ ਕਰ ਦੇਣ।
ਗ੍ਰਹਿ ਮੰਤਰਾਲਾ ਨੇ ਰਾਸ਼ਟਰਪਤੀ ਤੋਂ ਨਿਰਭਿਆ ਕਾਂਡ ਦੇ ਦੋਸ਼ੀ ਵਿਨੇ ਸ਼ਰਮਾ ਦੀ ਰਹਿਮ ਪਟੀਸ਼ਨ ਖਾਰਿਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਰਹਿਮ ਪਟੀਸ਼ਨ ਦੀ ਫਾਇਲ ਆਖਰੀ ਫੈਸਲੇ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤੀ। ਦੋ ਦਿਨ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਵੀ ਗ੍ਰਹਿ ਮੰਤਰਾਲਾ ਨੂੰ ਰਿਪੋਰਟ ਭੇਜੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਦੋਸ਼ੀ ਦੀ ਸਜ਼ਾ ਕਿਸੇ ਵੀ ਹਾਲ 'ਚ ਮਾਫ ਕੀਤੇ ਜਾਣ ਯੋਗ ਨਹੀਂ ਹੈ। ਦਿੱਲੀ ਸਰਕਾਰ ਨੇ ਵਿਨੇ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ।
ਪੈਰਾ ਮੈਡੀਕਲ ਵਿਦਿਆਰਥਣ ਦੇ ਕੁਕਰਮ ਅਤੇ ਕਤਲ ਮਾਮਲੇ ਦੇ ਚਾਰ ਦੋਸ਼ੀਆਂ 'ਚੋਂ ਇਕ ਵਿਨੇ ਨੇ ਫਾਂਸੀ ਦੀ ਸਜ਼ਾ ਤੋਂ ਮੁਆਫੀ ਦੀ ਅਰਜ਼ੀ ਦਿੱਤੀ ਗਈ ਸੀ। ਹੁਣ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਵਿਨੇ ਨੂੰ ਫਾਂਸੀ 'ਤੇ ਲਟਕਣ ਦਾ ਕੰਮ ਜਲਦ ਹੋ ਸਕਦਾ ਹੈ। 2012 ਦੀ ਇਸ ਘਟਨਾ ਨੇ ਪੂਰੇ ਦੇਸ਼ ਦੀ ਮਨੋਦਸ਼ਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ 'ਚ ਗੁੱਸੇ ਹੱਦ ਨੂੰ ਦੇਖਦੇ ਹੋਏ ਸਰਕਾਰ ਨੇ ਕੁਕਰਮ ਮਾਮਲੇ 'ਚ ਸਖਤ ਕਾਨੂੰਨ ਹੋਂਦ 'ਚ ਲਿਆਂਦੀ ਸੀ।


author

Inder Prajapati

Content Editor

Related News