ਹਿਮਾਚਲ ਪ੍ਰਦੇਸ਼ ''ਚ ਭਾਰਤ-ਤਿੱਬਤ ਸਰਹੱਦ ''ਤੇ ਬੱਦਲ ਫਟਣ ਨਾਲ ਆਇਆ ਹੜ੍ਹ

Tuesday, Jul 19, 2022 - 10:03 AM (IST)

ਹਿਮਾਚਲ ਪ੍ਰਦੇਸ਼ ''ਚ ਭਾਰਤ-ਤਿੱਬਤ ਸਰਹੱਦ ''ਤੇ ਬੱਦਲ ਫਟਣ ਨਾਲ ਆਇਆ ਹੜ੍ਹ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਮੰਗਲਵਾਰ ਨੂੰ ਭਾਰਤ-ਤਿੱਬਤ ਸਰਹੱਦ 'ਤੇ ਬੱਦਲ ਫਟਣ ਨਾਲ ਕੁਝ ਪਿੰਡਾਂ 'ਚ ਪਿੰਡ ਭਰ ਗਿਆ ਹੈ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਮੋਖਤਾ ਨੇ ਕਿਹਾ ਕਿ ਸੋਮਵਾਰ ਸ਼ਾਮ ਕਰੀਬ 7 ਵਜੇ ਚਾਂਗੋ ਅਤੇ ਸ਼ਾਲਖਰ ਪਿੰਡਾਂ 'ਚ ਬੱਦਲ ਫਟਣ ਨਾਲ ਇਕ ਛੋਟਾ ਪੁਲ, ਇਕ ਸ਼ਮਸ਼ਾਨ ਘਾਟ ਅਤੇ ਕਈ ਬਾਗ਼ ਨੁਕਸਾਨ ਗਏ। 

ਇਹ ਵੀ ਪੜ੍ਹੋ : ਹਿਮਾਚਲ 'ਚ ਰਿਵਰ ਰਾਫਟਿੰਗ, ਪੈਰਾਗਲਾਈਡਿੰਗ ਸਮੇਤ ਹੋਰ ਖੇਡਾਂ 'ਤੇ ਪਾਬੰਦੀ

ਅਧਿਕਾਰੀਆਂ ਨੇ ਦੱਸਿਆ ਕਿ ਨਹਿਰਾਂ ਦੇ ਓਵਰਫਲੋ ਹੋਣ ਨਾਲ ਸ਼ਾਲਾਖਰ ਅਤੇ ਨੇੜੇ-ਤੇੜੇ ਦੇ ਪਿੰਡਾਂ 'ਚ ਕਈ ਘਰਾਂ ਅਤੇ ਖੇਤਾਂ 'ਚ ਗੰਦਾ ਪਾਣੀ ਚਲਾ ਗਿਆ। ਮੋਖਤਾ ਨੇ ਕਿਹਾ ਕਿ ਦੋਵੇਂ ਪਿੰਡਾਂ 'ਚ ਨੁਕਸਾਨ ਦਾ ਮੁਲਾਂਕਣ ਫੀਲਡ ਰਿਪੋਰਟ ਮਿਲਣ ਤੋਂ ਬਾਅਦ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News