ਰਾਹੁਲ ਗਾਂਧੀ ਨੂੰ ਸੁਸ਼ਮਾ ਦਾ ਕਰਾਰਾ ਜਵਾਬ, ਕਿਹਾ—'ਜਨਤਾ ਤੇ ਸਾਡੇ 'ਚ ਸਿਰਫ ਇਕ ਟਵੀਟ ਦੀ ਦੂਰੀ'

Monday, Aug 27, 2018 - 12:15 PM (IST)

ਰਾਹੁਲ ਗਾਂਧੀ ਨੂੰ ਸੁਸ਼ਮਾ ਦਾ ਕਰਾਰਾ ਜਵਾਬ, ਕਿਹਾ—'ਜਨਤਾ ਤੇ ਸਾਡੇ 'ਚ ਸਿਰਫ ਇਕ ਟਵੀਟ ਦੀ ਦੂਰੀ'

ਹਨੋਈ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀਅਤਨਾਮ ਅਤੇ ਕੰਬੋਡੀਆ ਦੀ 4 ਦਿਨ ਦੀ ਯਾਤਰਾ 'ਤੇ ਹੈ। ਇਸ ਯਾਤਰਾ ਦੌਰਾਨ ਵੀਅਤਨਾਮ ਦੀ ਰਾਜਧਾਨੀ ਹਨੋਈ ਪਹੁੰਚੀ ਸੁਸ਼ਮਾ ਸਵਰਾਜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ,''ਸੋਸ਼ਲ ਮੀਡੀਆ 'ਤੇ ਭਾਵੇਂ ਗਲਤ ਪ੍ਰਚਾਰ ਨੂੰ ਬਲ ਮਿਲਿਆ ਹੈ ਪਰ ਦੇਸ਼-ਵਿਦੇਸ਼ ਵਿਚ ਰਹਿ ਰਹੀ ਆਮ ਜਨਤਾ ਨੂੰ ਇਸ ਨਾਲ ਬਹੁਤ ਫਾਇਦਾ ਹੋਇਆ ਹੈ। ਆਮ ਜਨਤਾ ਦੀ ਪਹੁੰਚ ਜਿੱਥੇ ਨੀਤੀ ਨਿਰਮਾਤਾਵਾਂ ਤੱਕ ਹੋ ਗਈ ਹੈ, ਉੱਥੇ ਉਨ੍ਹਾਂ ਨੂੰ ਆਪਣੀ ਗੱਲ ਨੇਤਾਵਾਂ ਤੱਕ ਪਹੁੰਚਾਉਣ ਦਾ ਵੀ ਮਾਧਿਅਮ ਮਿਲਿਆ ਹੈ।'' 

 

ਸੋਸ਼ਲ ਮੀਡੀਆ ਦੀ ਤਾਕਤ ਨੂੰ ਪਛਾਣਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਪ੍ਰਵਾਸੀ ਭਾਰਤੀ ਅੱਜ ਕਿਤੇ ਵੀ ਫਸਿਆ ਹੋਵੇ ਉਸ ਨੂੰ ਪਤਾ ਹੈ ਕਿ ਭਾਰਤ ਸਰਕਾਰ ਤੱਕ ਉਸ ਦੀ ਪਹੁੰਚ ਆਸਾਨ ਹੋ ਗਈ ਹੈ ਅਤੇ ਸਰਕਾਰ ਉਸ ਦੀ ਗੱਲ ਹਰ ਵੇਲੇ ਸੁਣਨ ਲਈ ਤਿਆਰ ਹੈ। ਉਹ ਆਪਣੇ ਦੇਸ਼ ਤੋਂ ਸਿਰਫ ਇਕ ਟਵੀਟ ਦੀ ਦੂਰੀ 'ਤੇ ਹੈ। ਇਸ ਤੋਂ ਪਹਿਲਾਂ ਅਜਿਹਾ ਕਿਸੇ ਵੀ ਸਰਕਾਰ ਦੀ ਤਰਜੀਹ ਵਿਚ ਨਹੀਂ ਸੀ ਜਦਕਿ ਕਿ ਅੱਜ ਹੈ। ਸੁਸ਼ਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਆ ਵਿਚ ਰਹਿ ਰਹੇ ਭਾਰਤੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਉਨ੍ਹਾਂ ਵਿਚ ਵਿਸ਼ਵਾਸ ਜਗਾਇਆ ਹੈ।

ਰਾਹੁਲ ਗਾਂਧੀ ਨੇ ਸੁਸ਼ਮਾ 'ਤੇ ਵਿੰਨ੍ਹਿਆ ਸੀ ਨਿਸ਼ਾਨਾ
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਮਰੱਥ ਆਗੂ ਦੱਸਦੇ ਹੋਏ  ਕਿਹਾ ਸੀ ਕਿ ਉਨ੍ਹਾਂ ਨੇ ਵੀਜ਼ਾ ਦੇ ਮੁੱਦੇ ਨੂੰ ਛੱਡ ਕੇ ਕੋਈ ਕੰਮ ਨਹੀਂ ਕੀਤਾ। ਰਾਹੁਲ ਗਾਂਧੀ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟੈਟੇਜਿਕ ਸਟੱਡੀਜ਼ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਵਿਦੇਸ਼ ਮੰਤਰਾਲੇ 'ਤੇ ਪ੍ਰਧਾਨ ਮੰਤਰੀ ਦਫਤਰ ਦਾ ਏਕਾਧਿਕਾਰ ਹੈ। ਬੀਤੇ 4 ਸਾਲਾਂ ਵਿਚ ਸ਼ਕਤੀ ਦਾ ਕੇਂਦਰੀਕਰਨ ਪ੍ਰਧਾਨ ਮੰਤਰੀ ਦਫਤਰ ਵਿਚ ਹੀ ਹੈ।


Related News