VIDEO: ਭੋਪਾਲ ਤੋਂ ਦਿੱਲੀ ਆ ਰਹੀ ਵੰਦੇ ਭਾਰਤ ਟਰੇਨ ਨੂੰ ਲੱਗੀ ਅੱਗ, 36 ਯਾਤਰੀ ਸਨ ਸਵਾਰ

07/17/2023 9:39:25 AM

ਨਵੀਂ ਦਿੱਲੀ - ਭੋਪਾਲ ਤੋਂ ਨਵੀਂ ਦਿੱਲੀ ਆ ਰਹੀ ਵੰਦੇ ਭਾਰਤ ਟਰੇਨ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬੀਨਾ ਰੇਲਵੇ ਸਟੇਸ਼ਨ ਨੇੜੇ ਟਰੇਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਮੁਤਾਬਕ ਭੋਪਾਲ ਤੋਂ ਹਜ਼ਰਤ ਨਿਜ਼ਾਮੂਦੀਨ ਜਾਣ ਵਾਲੀ ਵੰਦੇ ਭਾਰਤ ਟਰੇਨ (20171) ਸੋਮਵਾਰ ਸਵੇਰੇ 5.40 ਵਜੇ ਰਵਾਨਾ ਹੋਈ। ਬੀਨਾ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਟਰੇਨ ਦੇ ਸੀ-14 ਕੋਚ 'ਚ ਅੱਗ ਲੱਗ ਗਈ, ਜਿਸ 'ਚ ਕਰੀਬ 36 ਯਾਤਰੀ ਸਵਾਰ ਸਨ। ਜਦੋਂ ਅੱਗ ਲੱਗੀ ਤਾਂ ਸਾਰੇ ਯਾਤਰੀਆਂ ਨੂੰ ਸੁਰੱਖ਼ਿਅਤ ਬਾਹਰ ਕੱਢ ਲਿਆ ਗਿਆ।

 

ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ 'ਚ ਧੋਖਾਧੜੀ ਦਾ ਪਰਦਾਫਾਸ਼, 210 ਹਸਪਤਾਲ ਕੀਤੇ ਡੀ-ਇੰਪੈਨਲ ਤੇ 5 ਲੱਖ ਕਾਰਡ ਹੋਏ ਅਯੋਗ

ਟਰੇਨ ਨੰਬਰ 20171 ਭੋਪਾਲ-ਹਜ਼ਰਤ ਨਿਜ਼ਾਮੂਦੀਨ ਵੰਦੇ ਭਾਰਤ ਸਵੇਰੇ 5.40 ਵਜੇ ਰਵਾਨਾ ਹੋਈ। ਟਰੇਨ 'ਚ ਸਫਰ ਕਰ ਰਹੇ ਯਾਤਰੀ ਮੁਤਾਬਕ ਅੱਗ ਬੈਟਰੀ ਤੋਂ ਲੱਗੀ। ਅੱਗ ਦੀ ਸੂਚਨਾ ਮਿਲਦੇ ਹੀ ਟਰੇਨ ਨੂੰ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


 


Harinder Kaur

Content Editor

Related News