ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ

Saturday, Nov 19, 2022 - 11:00 AM (IST)

ਜੇਲ੍ਹ ’ਚ 'ਐਸ਼' ਦੀ ਜ਼ਿੰਦਗੀ ਜੀਅ ਰਹੇ ‘ਆਪ’ ਨੇਤਾ ਸਤੇਂਦਰ ਜੈਨ, ਸਾਹਮਣੇ ਆਈ ਹੈਰਾਨ ਕਰਦੀ ਵੀਡੀਓ

ਨਵੀਂ ਦਿੱਲੀ- ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਤਿਹਾੜ ਜੇਲ੍ਹ ’ਚ ਬੰਦ ਸਤੇਂਦਰ ਜੈਨ ਮਾਲਸ਼ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦਾ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਇਆ ਹੈ। ਜੇਲ੍ਹ ਦੇ ਸੈੱਲ ’ਚ ਲੱਗੇ ਸੀ. ਸੀ. ਟੀ. ਵੀ. ’ਚ ਸਤੇਂਦਰ ਜੈਨ ਦੀ ਮਾਲਸ਼ ਕਰਵਾਉਂਦਿਆਂ ਦੀਆਂ ਤਸਵੀਰਾਂ ਕੈਦ ਹਨ। ਦੱਸ ਦੇਈਏ ਕਿ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਕੁਝ ਸਮਾਂ ਪਹਿਲਾਂ ਦੋਸ਼ ਲਾਇਆ ਸੀ ਕਿ ਤਿਹਾੜ ਜੇਲ੍ਹ ’ਚ ਸਤੇਂਦਰ ਜੈਨ ਨੂੰ VIP ਟ੍ਰੀਟਮੈਂਟ ਮਿਲ ਰਿਹਾ ਹੈ। 

ਇਹ ਵੀ ਪੜ੍ਹੋ- ਦਿੱਲੀ: ਸਤੇਂਦਰ ਜੈਨ ਨੂੰ ਝਟਕਾ, ਮਨੀ ਲਾਂਡਰਿੰਗ ਮਾਮਲੇ ’ਚ ਅਦਾਲਤ ਦੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਸਤੇਂਦਰ ਜੈਨ ਬੈੱਡ ’ਤੇ ਆਰਾਮ ਨਾਲ ਲੇਟੇ ਹੋਏ ਹਨ ਜਦਕਿ ਇਕ ਸ਼ਖ਼ਸ ਉਨ੍ਹਾਂ ਦੇ ਪੈਰਾਂ ਅਤੇ ਸਿਰ ਦੀ ਮਾਲਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ ਜੈਨ ਦੇ ਕਮਰੇ ਵਿਚ ਬਿਸਲਰੀ ਪਾਣੀ ਵਾਲੀਆਂ ਬੋਤਲਾਂ ਵੀ ਵਿਖਾਈ ਦੇ ਰਹੀਆਂ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇਲ੍ਹ ’ਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ VIP ਟ੍ਰੀਟਮੈਂਟ ਮਿਲ ਰਿਹਾ ਹੈ। ਇਹ ਵੀਡੀਓ 13 ਸਤੰਬਰ 2022 ਦਾ ਦੱਸਿਆ ਜਾ ਰਿਹਾ ਹੈ। ਤਿਹਾੜ ਜੇਲ੍ਹ ਦੇ ਸੈੱਲ-4 ਬਲਾਕ-ਏ ਦੀ ਇਹ ਸੀ. ਸੀ. ਟੀ. ਵੀ. ਫੁਟੇਜ਼ ਹੈ। ਈਡੀ ਨੇ ਤਿਹਾੜ ਤੋਂ ਸਤੇਂਦਰ ਜੈਨ ਨੂੰ ਮਾਲਸ਼ ਕਰਵਾਉਂਦਿਆਂ ਦੀ ਵੀਡੀਓ ਫੁਟੇਜ਼ ਲਈ ਸੀ, ਜੋ ਹੁਣ ਸਾਰਿਆਂ ਦੇ ਸਾਹਮਣੇ ਹੈ। 

 

ਇਹ ਵੀ ਪੜ੍ਹੋ- ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’

ਦੱਸਣਯੋਗ ਹੈ ਕਿ ਇਸ ਮਾਮਲੇ ’ਚ ਉਪ ਰਾਜਪਾਲ ਦੇ ਹੁਕਮ ਦੇ ਇਕ ਜਾਂਚ ਕਮੇਟੀ ਗਠਿਤ ਕੀਤੀ ਗਈ ਅਤੇ ਇਸ ਸਿਲਸਿਲੇ ਵਿਚ ਜੇਲ ਨੰਬਰ-7 ਦੇ ਸੁਪਰਡੈਂਟ ਅਜਿਤ ਸਮੇਤ 58 ਲੋਕਾਂ ਦਾ ਟਰਾਂਸਫ਼ਰ ਕੀਤਾ ਗਿਆ ਸੀ। ਉੱਥੇ ਹੀ ਇਸ ਤੋਂ ਪਹਿਲਾਂ ਜੈਨ ਦੀ ਜ਼ਮਾਨਤ ਅਰਜ਼ੀ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ। ਈਡੀ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੈਨ ਨੇ ਦਿੱਲੀ ’ਚ ਸਿਹਤ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਜੇਲ੍ਹ ਤੋਂ ਬਾਹਰ ਆਉਣ ’ਤੇ ਉਹ ਜਾਅਲੀ ਦਸਤਾਵੇਜ਼ ਪ੍ਰਾਪਤ ਕਰਨ, ਡਾਕਟਰਾਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦਾ ਪ੍ਰਬੰਧਨ ਕਰ ਸਕਦੇ ਹਨ।

ਇਹ ਵੀ ਪੜ੍ਹੋ- ‘ਸਰਕਾਰ ਨੇ ਕੀਤਾ ਧੋਖਾ', ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਵਿਰੁੱਧ ਮੁੜ ਕਰ ਦਿੱਤਾ ਵੱਡਾ ਐਲਾਨ


author

Tanu

Content Editor

Related News