Fact Check : ਜੰਮੀ ਹੋਈ ਝੀਲ ‘ਚ ਫਸੇ ਲੋਕਾਂ ਦਾ ਇਹ ਵੀਡੀਓ ਹਿਮਾਚਲ ਨਹੀਂ, ਅਰੁਣਾਚਲ ਪ੍ਰਦੇਸ਼ ਦਾ ਹੈ

Friday, Jan 24, 2025 - 02:59 AM (IST)

Fact Check : ਜੰਮੀ ਹੋਈ ਝੀਲ ‘ਚ ਫਸੇ ਲੋਕਾਂ ਦਾ ਇਹ ਵੀਡੀਓ ਹਿਮਾਚਲ ਨਹੀਂ, ਅਰੁਣਾਚਲ ਪ੍ਰਦੇਸ਼ ਦਾ ਹੈ

Fact Check by Vishwas News
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਰਫ ਨਾਲ ਜੰਮੀ ਹੋਈ ਝੀਲ ‘ਚ ਕੁਝ ਲੋਕਾਂ ਨੂੰ ਫਸੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਜਾਂਚ ਵਿੱਚ ਪਤਾ ਲੱਗਾ ਕਿ ਇਹ ਵੀਡੀਓ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲੇ ਦੀ ਸੇਲਾ ਝੀਲ ਦਾ ਹੈ, ਜਦੋਂ ਉੱਥੇ ਘੁੰਮ ਰਹੇ ਚਾਰ ਸੈਲਾਨੀ ਝੀਲ ਵਿੱਚ ਫਸ ਗਏ ਅਤੇ ਉੱਥੇ ਮੌਜੂਦ ਲੋਕਾਂ ਵਲੋਂ ਉਨ੍ਹਾਂ ਨੂੰ ਬਚਾ ਲਿਆ ਗਿਆ। ਵੀਡੀਓ ਨੂੰ ਹਿਮਾਚਲ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Deep Deep 6 ਜਨਵਰੀ 2025 ਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਹਿਮਾਚਲ ਚ ਜੰਮੇ ਹੋਏ ਤਲਾ ਫਸੇ ਲੋਕ”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

PunjabKesari

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ NLTV ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 6 ਜਨਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸਥਿਤ ਸੇਲਾ ਝੀਲ ਦੀ ਹੈ। ਜਿੱਥੇ ਚਾਰ ਸੈਲਾਨੀ ਬਰਫ ਨਾਲ ਜੰਮੀ ਹੋਈ ਸੇਲਾ ਝੀਲ ਵਿੱਚ ਡਿੱਗ ਗਏ ਅਤੇ ਬਾਅਦ ਵਿੱਚ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ।”

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ndtv.com ਡੀ ਵੈਬਸਾਈਟ ‘ਤੇ ਵੀ ਮਿਲੀ। 6 ਜਨਵਰੀ 2025 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਘਟਨਾ ਨੂੰ ਅਰੁਣਾਚਲ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨੂੰ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਵੀ ਸ਼ੇਅਰ ਕੀਤਾ ਹੈ। 5 ਜਨਵਰੀ 2025 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਸੈਲਾਨੀਆਂ ਨੂੰ ਸਾਵਧਾਨੀ ਬਰਤਨੇ ਦੀ ਸਲਾਹ ਦਿੱਤੀ ਹੈ।

At Sela Pass in Arunachal Pradesh. My advice to tourists: Walk on the Frozen Lakes with experienced people, drive carefully on slippery snow roads and be aware of snow avalanche. Temperatures is freezing so wear warm clothes and enjoy. Your safety is important. pic.twitter.com/UWz8xOzd57

— Kiren Rijiju (@KirenRijiju) January 5, 2025

ਅਰੁਣਾਚਲ ਵਿੱਚ ਹੋਏ ਇਸ ਘਟਨਾ ਦੇ ਵੀਡੀਓ ਨਾਲ ਜੁੜੀ ਹੋਰ ਰਿਪੋਰਟਾਂ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।

ਵਾਇਰਲ ਵੀਡੀਓ ਸਬੰਧੀ ਅਸੀਂ ਆਪਣੇ ਸਹਿਯੋਗੀ ਦੈਨਿਕ ਜਾਗਰਣ ਦੇ ਹਿਮਾਚਲ ਪ੍ਰਦੇਸ਼ ਦੇ ਸਟੇਟ ਐਡੀਟਰ ਨਵਨੀਤ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ, “ਵਾਇਰਲ ਹੋ ਰਿਹਾ ਵੀਡੀਓ ਹਿਮਾਚਲ ਦਾ ਨਹੀਂ ਹੈ। ਅਜਿਹੀ ਕੋਈ ਘਟਨਾ ਇੱਥੇ ਨਹੀਂ ਹੋਈ ਹੈ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ ਫੇਸਬੁੱਕ ‘ਤੇ 9 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਬਰਫ ਨਾਲ ਜੰਮੀ ਹੋਈ ਝੀਲ ਦਾ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦਾ ਨਹੀਂ ਹੈ। ਵਾਇਰਲ ਵੀਡੀਓ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸਥਿਤ ਸੇਲਾ ਝੀਲ ਦਾ ਹੈ। ਜਿੱਥੇ ਚਾਰ ਸੈਲਾਨੀ ਜੰਮੀ ਹੋਈ ਸੇਲਾ ਝੀਲ ਵਿੱਚ ਡਿੱਗ ਗਏ ਅਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾ ਲਿਆ। ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

Inder Prajapati

Content Editor

Related News