ਸੂਟਕੇਸ ''ਚ ਕੁੜੀ ਦੀ ਵੀਡੀਓ ਵਾਇਰਲ ਹੋਣ ''ਤੇ ਫੈਲੀ ਸਨਸਨੀ, ਯੂਨੀਵਰਸਿਟੀ ਨੇ ਕਿਹਾ...

Sunday, Apr 13, 2025 - 03:40 PM (IST)

ਸੂਟਕੇਸ ''ਚ ਕੁੜੀ ਦੀ ਵੀਡੀਓ ਵਾਇਰਲ ਹੋਣ ''ਤੇ ਫੈਲੀ ਸਨਸਨੀ, ਯੂਨੀਵਰਸਿਟੀ ਨੇ ਕਿਹਾ...

ਸੋਨੀਪਤ- ਹਰਿਆਣਾ ਦੇ ਸੋਨੀਪਤ ਸਥਿਤ ਇਕ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ’ਚ ਸੂਟਕੇਸ ਵਿਚੋਂ ਕੁੜੀ ਦੇ ਬਾਹਰ ਨਿਕਲਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦਿਆਂ ਹੀ ਸਨਸਨੀ ਫੈਲ ਗਈ। ਸ਼ੁਰੂਆਤੀ ਅਫਵਾਹਾਂ ’ਚ ਅਤੇ ਮੈਸੇਜ ਵਿਚ ਇਸ ਨੂੰ ਬੁਆਏਜ਼ ਹੋਸਟਲ ਦਾ ਮਾਮਲਾ ਦੱਸਿਆ ਗਿਆ ਪਰ ਪੁਲਸ ਜਾਂਚ ਵਿਚ ਪੂਰਾ ਮਾਮਲਾ ਇਕ ਮਜ਼ਾਕ (ਪ੍ਰੈਂਕ) ਨਿਕਲਿਆ, ਜਿਸ ਨੂੰ ਵਿਦਿਆਰਥਣਾਂ ਨੇ ਆਪਸੀ ਮਨੋਰੰਜਨ ਲਈ ਕੀਤਾ ਸੀ।

ਇਹ ਵੀ ਪੜ੍ਹੋ- ਆਹ ਕੀ ਕਰ'ਤਾ ਮੁੰਡਿਆ ! ਸੂਟਕੇਸ 'ਚ ਪਾ ਕੇ ਪ੍ਰੇਮਿਕਾ ਨੂੰ ਲੈ ਗਿਆ ਹੋਸਟਲ, ਫ਼ਿਰ...

ਸ਼ਨੀਵਾਰ ਨੂੰ ਵਾਇਰਲ ਹੋਈ ਇਸ ਵੀਡੀਓ ਵਿਚ ਸੁਰੱਖਿਆ ਮੁਲਾਜ਼ਮ ਇਕ ਸੂਟਕੇਸ ਦੀ ਤਲਾਸ਼ੀ ਲੈਂਦੇ ਹੋਏ ਨਜ਼ਰ ਆਏ, ਜਿਸ ਵਿਚੋਂ ਇਕ ਵਿਦਿਆਰਥਣ ਬਾਹਰ ਨਿਕਲਦੀ ਵੇਖੀ ਗਈ। ਵੀਡੀਓ ਵਿਚ ਨੇੜੇ ਖੜ੍ਹੀਆਂ ਹੋਰ ਵਿਦਿਆਰਥਣਾਂ ਇਸ ਪੂਰੀ ਘਟਨਾ ਦੀ ਰਿਕਾਰਡਿੰਗ ਕਰ ਰਹੀਆਂ ਹਨ। ਵਾਇਰਲ ਹੁੰਦਿਆਂ ਹੀ ਵੀਡੀਓ ’ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਦਾਅਵਾ ਕੀਤਾ ਗਿਆ ਹੈ ਕਿ ਬੁਆਏਜ਼ ਹੋਸਟਲ ਵਿਚ ਇਕ ਕੁੜੀ ਨੂੰ ਸੂਟਕੇਸ ਰਾਹੀਂ ਲਿਜਾਇਆ ਜਾ ਰਿਹਾ ਸੀ। ਇਸ ’ਤੇ ਪੁਲਸ ਟੀਮ ਯੂਨੀਵਰਸਿਟੀ ਕੰਪਲੈਕਸ ’ਚ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿਚ ਸਪੱਸ਼ਟ ਹੋਇਆ ਕਿ ਇਹ ਵੀਡੀਓ ਗਰਲਜ਼ ਹੋਸਟਲ ਦੀ ਹੈ ਅਤੇ ਵਿਦਿਆਰਥਣਾਂ ਆਪਸ ’ਚ ਮਜ਼ਾਕ ਕਰ ਰਹੀਆਂ ਸਨ।

ਇਹ ਵੀ ਪੜ੍ਹੋ- 'ਬੇਗਾਨੀ ਜਨਾਨੀ' ਦੇ ਇਸ਼ਕ 'ਚ ਅੰਨ੍ਹਾ ਹੋਇਆ ਸ਼ਰਾਬੀ ਪਤੀ, ਖੇਤਾਂ 'ਚ ਲਿਜਾ ਕੇ ਪਤਨੀ...

ਦਰਅਸਲ ਮਹਿਲਾ ਸੁਰੱਖਿਆ ਮੁਲਾਜ਼ਮਾਂ ਨੂੰ ਸ਼ੱਕ ਪੈਣ ’ਤੇ ਉਨ੍ਹਾਂ ਸੂਟਕੇਸ ਦੀ ਜਾਂਚ ਕੀਤੀ ਅਤੇ ਜਿਸ ਵਿਚੋਂ ਕੁੜੀ ਬਾਹਰ ਨਿਕਲੀ। ਇਸ ਅਨੁਸ਼ਾਸਨਹੀਣ ਹਰਕਤ ’ਤੇ ਨੋਟਿਸ ਲੈਂਦੇ ਹੋਏ ਪ੍ਰੈਂਕ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਹੱਥਾਂ 'ਤੇ ਮਹਿੰਦੀ, ਦਿਲ 'ਚ ਚਾਅ..., ਉਡੀਕਦੀ ਰਹਿ ਗਈ ਲਾੜੀ, ਨਹੀਂ ਆਈ ਬਾਰਾਤ, ਵਜ੍ਹਾ...


author

Tanu

Content Editor

Related News