'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਦੀ ਵੀਡੀਓ ਵਾਇਰਲ, ਹੋ ਸਕਦੀ ਹੈ ਵੱਡੀ ਕਾਰਵਾਈ

Thursday, Aug 11, 2022 - 05:42 PM (IST)

ਨਵੀਂ ਦਿੱਲੀ (ਏਜੰਸੀ)- ਸਪਾਈਸਜੈੱਟ ਦੀ ਫਲਾਈਟ ਵਿੱਚ ‘ਬਾਡੀ ਬਿਲਡਰ’ ਬੌਬੀ ਕਟਾਰੀਆ ਦੇ ਸਿਗਰਟ ਪੀਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ 'ਚ ਕਟਾਰੀਆ ਨੂੰ ਸਪਾਈਸਜੈੱਟ ਜਹਾਜ਼ 'ਚ ਸਿਗਰਟ ਪੀਂਦੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋਂ: ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਬਰਮਿੰਘਮ 'ਚ ਲਾਪਤਾ ਹੋਏ 2 ਪਾਕਿਸਤਾਨੀ ਮੁੱਕੇਬਾਜ਼

 

ਕਟਾਰੀਆ ਦੇ ਇੰਸਟਾਗ੍ਰਾਮ 'ਤੇ 6.3 ਲੱਖ ਫਾਲੋਅਰਜ਼ ਹਨ। ਯਾਤਰੀਆਂ ਨੂੰ ਜਹਾਜ਼ ਵਿਚ ਲਾਈਟਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਯਾਤਰੀਆਂ ਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਵੀ ਇਜਾਜ਼ਤ ਨਹੀਂ ਹੈ। ਸੂਤਰਾਂ ਮੁਤਾਬਕ ਸਿਗਰਟਨੋਸ਼ੀ ਦੀ ਘਟਨਾ ਸਪਾਈਸ ਜੈੱਟ ਦੇ SG706 ਜਹਾਜ਼ ਵਿੱਚ ਵਾਪਰੀ, ਜੋ ਦੁਬਈ ਤੋਂ ਦਿੱਲੀ ਆ ਰਿਹਾ ਸੀ। ਜਦੋਂ ਇਸ ਘਟਨਾ ਦੀ ਵੀਡੀਓ ਵੀਰਵਾਰ ਨੂੰ ਟਵਿੱਟਰ 'ਤੇ ਪੋਸਟ ਕੀਤੀ ਗਈ ਤਾਂ ਸਿੰਧੀਆ ਨੇ ਕਿਹਾ, 'ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਖ਼ਤਰਨਾਕ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।' ਕਟਾਰੀਆ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਸਬੰਧ ਵਿਚ ਸਪਾਈਸ ਜੈੱਟ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋਂ: ਸ਼ਤਰੰਜ ਓਲੰਪੀਆਡ 'ਚ ਤਮਗਾ ਜੇਤੂ ਭਾਰਤੀ ਟੀਮਾਂ ਲਈ ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News