ਉਪ ਰਾਸ਼ਟਰਪਤੀ ਧਨਖੜ ਨੇ ਰਾਜਸਥਾਨ ਦੇ ਪੁਸ਼ਕਰ ''ਚ ਮੰਦਰ ''ਚ ਕੀਤੀ ਪੂਜਾ
Sunday, May 14, 2023 - 03:14 PM (IST)
ਜੈਪੁਰ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਯਾਨੀ ਕਿ ਅੱਜ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ ਕਸਬੇ 'ਚ ਬ੍ਰਹਮਾ ਮੰਦਰ ਵਿਚ ਪੂਜਾ ਕੀਤੀ। ਉਪ ਰਾਸ਼ਟਰਪਤੀ ਆਪਣੀ ਪਤਨੀ ਸੁਦੇਸ਼ ਧਨਖੜ ਨਾਲ ਹੈਲੀਕਾਪਟਰ ਤੋਂ ਪੁਸ਼ਕਰ ਪਹੁੰਚੇ ਅਤੇ ਰਾਜਸਥਾਨ ਸੈਰ-ਸਪਾਟਾ ਵਿਕਾਸ ਨਿਗਮ ਦੇ ਪ੍ਰਧਾਨ ਧਰਮਿੰਦਰ ਰਾਠੌੜ, ਡਵੀਜ਼ਨਲ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ।
ਮੇਲਾ ਮੈਦਾਨ ਵਿਚ ਹੈਲੀਪੈਡ ਤੋਂ ਸਖ਼ਤ ਸੁਰੱਖਿਆ ਦਰਮਿਆਨ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਮੰਦਰ ਪਹੁੰਚੇ ਅਤੇ ਪੂਜਾ ਕੀਤੀ। ਬਾਅਦ ਵਿਚ ਉਹ ਨਾਗੌਰ ਲਈ ਰਵਾਨਾ ਹੋਏ, ਜਿੱਥੇ ਉਪ ਰਾਸ਼ਟਰਪਤੀ ਦਾ ਸਾਬਕਾ ਸੰਸਦ ਮੈਂਬਰ ਨਾਥੂਰਾਮ ਮਿਰਧਾ ਦੇ ਬੁੱਤ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਹੈ।