ਸਰਕਾਰ ਸਮਝੇ ਕਿ ਦੁਨੀਆ ਭਾਜਪਾ ਤੇ ਆਰ. ਐੱਸ. ਐੱਸ. ਦੀਆਂ ਉਂਗਲਾਂ ’ਤੇ ਨਹੀਂ ਨੱਚੇਗੀ : ਚਿਦਾਂਬਰਮ

Friday, Jun 10, 2022 - 12:52 PM (IST)

ਸਰਕਾਰ ਸਮਝੇ ਕਿ ਦੁਨੀਆ ਭਾਜਪਾ ਤੇ ਆਰ. ਐੱਸ. ਐੱਸ. ਦੀਆਂ ਉਂਗਲਾਂ ’ਤੇ ਨਹੀਂ ਨੱਚੇਗੀ : ਚਿਦਾਂਬਰਮ

ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਚੌਗਿਰਦੇ ਦੇ ਪ੍ਰਦਰਸ਼ਨ ਬਾਰੇ ਇਕ ਕੌਮਾਂਤਰੀ ਰਿਪੋਰਟ ਨੂੰ ਸਰਕਾਰ ਵੱਲੋਂ ਰੱਦ ਕੀਤੇ ਜਾਣ ਪਿੱਛੋਂ ਵੀਰਵਾਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੁਨੀਆ ਭਾਜਪਾ ਅਤੇ ਆਰ. ਐੱਸ. ਐੱਸ. ਦੀਆਂ ਉਂਗਲਾਂ ’ਤੇ ਨੱਚਣ ਵਾਲੀ ਨਹੀਂ ਹੈ।

ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਰਾਜਗ ਸਰਕਾਰ ਨੂੰ ‘ਕੋਈ ਅੰਕੜਾ ਉਪਲੱਬਧ ਨਹੀਂ’ ਸਰਕਾਰ ਵਜੋਂ ਜਾਣਿਆ ਜਾਂਦਾ ਹੈ। ਹੁਣ ਇਹ ਵੋਟਾਂ ਦੇ ਫਰਕ ਨੂੰ ਰੱਦ ਕਰਨ ਵਾਲੀ ਸਰਕਾਰ ਬਣ ਗਈ ਹੈ। ਇਸੇ ਲਈ ਇਸ ਨੇ ਚੌਗਿਰਦੇ ਦੇ ਪ੍ਰਦੂਸ਼ਣ ਬਾਰੇ ਸੂਚਕ ਅੰਕ ਨੂੰ ਰੱਦ ਕਰ ਦਿੱਤਾ ਹੈ। ਇਸ ਵਿਚ ਭਾਰਤ ਨੂੰ 180 ਦੇਸ਼ਾਂ ਵਿਚ ਅੰਤਿਮ ਥਾਂ ’ਤੇ ਰੱਖਿਆ ਗਿਆ ਸੀ।


author

Rakesh

Content Editor

Related News