ਡਰੋਨ ਦੀ ਵਰਤੋਂ ਕਰਨ ਵਾਲੇ ਪ੍ਰੋਗਰਾਮ ਆਯੋਜਕਾਂ ਦਾ ਵੈਰੀਫਿਕੇਸ਼ਨ ਹੋਇਆ ਸ਼ੁਰੂ
Thursday, Jul 01, 2021 - 02:03 PM (IST)
ਜੰਮੂ- ਜੰਮੂ ਸਥਿਤ ਹਵਾਈ ਫ਼ੌਜ ਅੱਡੇ 'ਤੇ ਡਰੋਨ ਨਾਲ ਹੋਏ ਹਮਲੇ ਤੋਂ ਬਾਅਦ ਪੁਲਸ ਨੇ ਡਰੋਨ ਦੀ ਵਰਤੋਂ ਨਾਲ ਸਮਾਜਿਕ ਅਤੇ ਸੰਸਕ੍ਰਿਤ ਪ੍ਰੋਗਰਾਮਾਂ ਨੂੰ ਕਵਰ ਕਰਨ ਵਾਲੇ ਆਯੋਜਕਾਂ ਦਾ ਵੈਰੀਫਿਕੇਸ਼ਨ ਸ਼ੁਰੂ ਕਰ ਦਿੱਤਾ ਹੈ। ਜੰਮੂ 'ਚ ਐਤਵਾਰ ਨੂੰ ਹਵਾਈ ਫ਼ੌਜ ਦੇ ਟਿਕਾਣੇ 'ਤੇ ਡਰੋਨ ਦੀ ਮਦਦ ਨਾਲ ਧਮਾਕੇ ਕੀਤੇ ਗਏ ਸਨ। ਸੂਤਰਾਂ ਨੇ ਦੱਸਿਆ ਕਿ ਵਿਆਹ ਅਤੇ ਪ੍ਰੋਗਰਾਮ ਦੇ ਆਯੋਜਕਾਂ ਨੂੰ ਸੰਬੰਧਤ ਥਾਣੇ 'ਚ ਰਿਪੋਰਟ ਕਰਨ ਅਤੇ ਵਿਸ਼ੇਸ਼ ਰੂਪ ਨਾਲ ਡਰੋਨ ਦੀ ਵਰਤੋਂ ਨਾਲ ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਡਰੋਨ ਹਮਲੇ ਮਗਰੋਂ ਇਸ ਦੀ ਵਿਕਰੀ ਅਤੇ ਇਸਤੇਮਾਲ ’ਤੇ ਲੱਗੀ ਪਾਬੰਦੀ
ਰਾਜੌਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਡਰੋਨ ਜਾਂ ਇਸ ਤਰ੍ਹਾਂ ਦੀ ਉਡਣ ਵਾਲੀ ਕਿਸੇ ਵੀ ਵਸਤੂ ਦੇ ਭੰਡਾਰਨ, ਵਿਕਰੀ, ਕਬਜ਼ੇ 'ਚ ਰੱਖਣ, ਉਪਯੋਗ ਅਤੇ ਆਵਾਜਾਈ 'ਤੇ ਬੁੱਧਵਾਰ ਨੂੰ ਪਾਬੰਦੀ ਲਗਾ ਦਿੱਤੀ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਫੋਟੋਗ੍ਰਾਫ਼ਰਾਂ, ਵਿਆਹ ਸੰਬੰਧੀ ਪ੍ਰੋਗਰਾਮਾਂ ਅਤੇ ਹੋਰ ਸਮਾਰੋਹਾਂ ਦੇ ਰਜਿਸਟਰੇਸ਼ਨ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨ ਵਿਚਾਲੇ ਵਿਚਾਰ-ਵਟਾਂਦਰਾ ਜਾਰੀ ਹੈ।'' ਉਨ੍ਹਾਂ ਦੱਸਿਆ ਕਿ ਸਾਰੇ ਆਯੋਜਕਾਂ ਦਾ ਵੈਰੀਫਿਕੇਸ਼ਨ ਸ਼ੁਰੂ ਹੋ ਗਿਆ ਹੈ ਅਤੇ ਪ੍ਰੋਗਰਾਮ ਲਈ ਡਰੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਵੱਖ ਤੋਂ ਦਿਸ਼ਾ-ਨਿਰਦੇਸ਼ ਹੋਣਗੇ।