ਸਪਾ ਪ੍ਰਧਾਨ ਅਖਿਲੇਸ਼ ਅਤੇ ਡਿਪਟੀ ਸੀ. ਐੱਮ. ਮੌਰਿਆ ਵਿਚਾਲੇ ਛਿੜੀ ਜ਼ੁਬਾਨੀ ਜੰਗ

Friday, Jun 21, 2024 - 11:30 PM (IST)

ਸਪਾ ਪ੍ਰਧਾਨ ਅਖਿਲੇਸ਼ ਅਤੇ ਡਿਪਟੀ ਸੀ. ਐੱਮ. ਮੌਰਿਆ ਵਿਚਾਲੇ ਛਿੜੀ ਜ਼ੁਬਾਨੀ ਜੰਗ

ਨੈਸ਼ਨਲ ਡੈਸਕ- ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੇਪਰ ਲੀਕ ਮਾਮਲੇ ’ਚ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ, ‘ਭਾਜਪਾਈਓਂ ਕੀ ਹੈ ਯਹੀ ਪਹਿਚਾਨ, ਝੂਠੋਂ ਕੋ ਕਾਮ, ਝੂਠੋਂ ਕੋ ਸਲਾਮ।’ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੁਲਸ ਭਰਤੀ ਪ੍ਰੀਖਿਆ ਆਯੋਜਿਤ ਕਰਾਉਣ ਵਾਲੀ ਗੁਜਰਾਤ ਦੀ ਕੰਪਨੀ ਦਾ ਹੀ ਪੇਪਰ ਲੀਕ ਕਰਵਾਉਣ ’ਚ ਹੱਥ ਹੈ ਅਤੇ ਉਸ ਦਾ ਮਾਲਕ ਜਦ ਸਫਲਤਾ ਨਾਲ ਵਿਦੇਸ਼ ਭੱਜ ਗਿਆ ਤਾਂ ਉਸ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਉਸ ਬਾਰੇ ਜਨਤਾ ਨੂੰ ਦੱਸਿਆ ਅਤੇ ਜਨਤਾ ਦੇ ਗੁੱਸੇ ਤੋਂ ਬਚਣ ਲਈ ਸਿਰਫ ਦਿਖਾਵੇ ਲਈ ਉਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ।

ਇਸ ਤੋਂ ਬਾਅਦ ਸਪਾ ਪ੍ਰਧਾਨ ਅਖਿਲੇਸ਼ ਅਤੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਵਿਚਾਲੇ ਸੋਸ਼ਲ ਮੀਡੀਆ ’ਤੇ ਜ਼ੁਬਾਨੀ ਜੰਗ ਛਿੜ ਗਈ ਹੈ। ਇਸ ’ਤੇ ਤੰਜ਼ ਕਰਦੇ ਹੋਏ ਡਿਪਟੀ ਸੀ. ਐੱਮ. ਮੌਰਿਆ ਨੇ ਕਿਹਾ ਕਿ ਅਖਿਲੇਸ਼ ਯਾਦਵ ਸ਼ੀਸ਼ੇ ਦੇ ਘਰ ’ਚ ਰਹਿੰਦੇ ਹਨ, ਬਹੁਤ ਜ਼ਿਆਦਾ ਨਾ ਬੋਲਣ।

ਕੇਸ਼ਵ ਪ੍ਰਸਾਦ ਮੌਰਿਆ ਨੇ ਯੂ. ਪੀ. ’ਚ ਛੇਤੀ ਹੀ 10 ਸੀਟਾਂ ’ਤੇ ਹੋਣ ਜਾ ਰਹੀਆਂ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਕਿਹਾ ਹੈ ਕਿ ਭਾਜਪਾ ਨੇ ਆਪਣੀ ਰਣਨੀਤੀ ਤੈਅ ਕਰ ਲਈ ਹੈ। ਰਣਨੀਤੀ ਇਹ ਬਣਾਈ ਗਈ ਹੈ ਕਿ ਜਿਨ੍ਹਾਂ ਸੀਟਾਂ ’ਤੇ ਉਪ ਚੋਣ ਹੋਣੀ ਹੈ, ਉਥੇ ਇਸ ਵਾਰ ਕਮਲ ਖਿੜਾਉਣਾ ਹੈ। ਨੀਟ ’ਚ ਪੇਪਰ ਲੀਕ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ, ਇਸ ਲਈ ਬੋਲਣਾ ਸਹੀ ਨਹੀਂ ਹੈ ਪਰ ਗੜਬੜੀ ਕਰਨ ਵਾਲੇ ਕਿਸੇ ਵੀ ਹਾਲਤ ’ਚ ਬਖਸ਼ੇ ਨਹੀਂ ਜਾਣਗੇ।

ਲੀਕ ਮਾਮਲੇ ’ਚ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਦੇ ਟਵੀਟ ’ਤੇ ਡਿਪਟੀ ਸੀ. ਐੱਮ. ਕੇਸ਼ਵ ਮੌਰਿਆ ਨੇ ਤੰਜ਼ ਕਰਦੇ ਹੋਏ ਕਿਹਾ ਕਿ ਅਖਿਲੇਸ਼ ਸ਼ੀਸ਼ੇ ਦੇ ਘਰ ’ਚ ਰਹਿੰਦੇ ਹੋ, ਬਹੁਤ ਜ਼ਿਆਦਾ ਬੜਬੋਲੇ ਨਾ ਬਣੋ। ਕੌਸ਼ਾਂਬੀ ਦੇ ਸਰਕਟ ਹਾਊਸ ਪਹੁੰਚੇ ਡਿਪਟੀ ਸੀ. ਐੱਮ. ਦਾ ਕਾਰਕੁੰਨਾਂ ਨੇ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਅਹੁਦੇਦਾਰਾਂ ਤੇ ਕਾਰਕੁੰਨਾਂ ਨਾਲ ਬੈਠਕ ਕਰ ਕੇ ਚਰਚਾ ਕੀਤੀ।


author

Rakesh

Content Editor

Related News