BSF ਜਵਾਨਾਂ ਨੂੰ ਲਿਜਾ ਰਿਹਾ ਵਾਹਨ ਹਾਦਸਾਗ੍ਰਸਤ, 17 ਜ਼ਖਮੀ

Saturday, Jan 06, 2024 - 11:51 AM (IST)

BSF ਜਵਾਨਾਂ ਨੂੰ ਲਿਜਾ ਰਿਹਾ ਵਾਹਨ ਹਾਦਸਾਗ੍ਰਸਤ, 17 ਜ਼ਖਮੀ

ਕਾਂਕੇਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲੇ ਵਿਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ 17 ਜਵਾਨ ਜ਼ਖਮੀ ਹੋਏ ਹਨ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਫੁਲਪਾੜ ਪਿੰਡ ’ਚ ਸਥਿਤ ਬੀ. ਐੱਸ. ਐੱਫ. ਕੈਂਪ ਤੋਂ 162ਵੀਂ ਬਟਾਲੀਅਨ ਦੇ ਜਵਾਨ ਇਕ ਵਾਹਨ ’ਚ ਅੰਟਾਗੜ੍ਹ ਰੇਲਵੇ ਸਟੇਸ਼ਨ ਲਈ ਰਵਾਨਾ ਹੋਏ ਸਨ। ਜਵਾਨ ਛੁੱਟੀ ’ਤੇ ਜਾਣ ਵਾਲੇ ਸਨ। ਉਸ ਨੇ ਦੱਸਿਆ ਕਿ ਜਦੋਂ ਗੱਡੀ ਰਾਓਘਾਟ ਅਤੇ ਤਾੜੋਕੀ ਥਾਣਾ ਖੇਤਰ ਦੇ ਵਿਚਕਾਰ ਕੁਮਹਾਰੀ ਪਿੰਡ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਪਲਟ ਗਈ। ਜ਼ਖਮੀ ਜਵਾਨਾਂ ਨੂੰ ਨਰਾਇਣਪੁਰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News