ਇਸ ਸੂਬੇ ''ਚ ਦਿਨ ਵੇਲੇ ਵੀ ਜਗਾਉਣੀਆਂ ਪੈਣਗੀਆਂ ਹੈੱਡਲਾਈਟ, ਨਹੀਂ ਤਾਂ...

12/07/2017 11:25:08 PM

ਨੈਸ਼ਨਲ ਡੈਸਕ— ਸੜਕਾਂ 'ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਝਾਰਖੰਡ ਦੀਆਂ ਸੜਕਾਂ 'ਤੇ ਹੁਣ ਦਿਨ ਵੇਲੇ ਵੀ ਗੱਡੀਆਂ ਦੀਆਂ ਹੈੱਡਲਾਈਟਾਂ ਜਗਦੀਆਂ ਹੋਈਆਂ ਨਜ਼ਰ ਆਉਣਗੀਆਂ। ਇਹ ਸੁਣਨ 'ਚ ਅਜੀਬ ਜ਼ਰੂਰ ਲੱਗਦਾ ਹੈ ਪਰ ਝਾਰਖੰਡ ਸਰਕਾਰ ਨੇ ਆਏ ਦਿਨੀਂ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਇਥੇ ਜੇਕਰ ਦਿਨ ਵੇਲੇ ਜਿਨ੍ਹਾਂ ਗੱਡੀਆਂ ਦੀਆਂ ਹੈੱਡਲਾਈਟ ਜਗਦੀਆਂ ਨਜ਼ਰ ਨਹੀਂ ਆਉਣਗੀਆਂ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ। ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਨੇ ਇਕ ਬਿਆਨ 'ਚ ਕਿਹਾ ਕਿ ਸੜਕ ਸੁਰੱਖਿਆ ਪਰਿਸ਼ਦ ਦੀ ਬੈਠਕ 'ਚ ਇਹ ਹੁਕਮ ਦਿੱਤਾ ਗਿਆ ਕਿ ਦਿਨ 'ਚ ਵਾਹਨਾਂ ਦੀਆਂ ਹੈੱਡਲਾਈਟਾਂ ਜਗਦੀਆਂ ਹੋਣੀਆਂ ਚਾਹੀਦੀਆਂ ਹਨ। ਇਸ ਨੂੰ ਪਿੰਡ ਤੋਂ ਲੈ ਕੇ ਸ਼ਹਿਰ ਅਤੇ ਹਾਈਵੇ 'ਤੇ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਤੋਂ ਇਕ ਸਾਲ 'ਚ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਕਿ ਜਿਨ੍ਹਾਂ ਹਾਈਵੇਜ਼ 'ਤੇ ਦੁਰਘਟਨਾ ਦੀ ਸੰਭਾਵਨਾਂ ਜ਼ਿਆਦਾ ਹੈ, ਉਥੇ ਟ੍ਰਾਮਾ ਸੈਂਟਰ ਖੋਲ੍ਹਿਆ ਜਾਵੇਗਾ।
ਪਿੱਛੇ ਬੈਠਣ ਵਾਲੇ ਲਈ ਵੀ ਹੈਲਮੇਂਟ ਜ਼ਰੂਰੀ
ਸੜਕ ਸੁਰੱਖਿਆ ਦੀ ਸਮੀਖਿਆ ਕਰਦੇ ਹੋਏ ਰਘੁਬਰ ਦਾਸ ਨੇ ਕਿਹਾ ਕਿ ਸੜਕ ਦੁਰਘਟਨਾ ਦੇ 3 ਮੁੱਖ ਕਾਰਣ ਲੋਕਾਂ ਦਾ ਹੈਲਮੇਂਟ ਨਾ ਪਾਉਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਤੇਜ਼ ਰਫਤਾਰ 'ਚ ਗੱਡੀ ਚਲਾਉਣਾ ਹੈ ਜਿਸ 'ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਤਮਾਮ ਅਧਿਕਾਰੀਆ ਨੂੰ ਹੁਕਮ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਪ੍ਰਦੇਸ਼ 'ਚ ਆਵਾਜਾਈ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।
ਦਿਨ ਵੇਲੇ ਇਸ ਸੂਬੇ 'ਚ ਨਹੀਂ ਆਨ ਕੀਤੀਆਂ ਹੈਡਲਾਈਟ ਤਾਂ ਕੱਟਿਆ ਜਾਵੇਗਾ ਚਲਾਨ


Related News