ਜੀਂਦ ''ਚ 3 ਸਬਜ਼ੀ ਵੇਚਣ ਵਾਲੇ ਮਿਲੇ ਕੋਰੋਨਾ ਪਾਜ਼ੇਟਿਵ

Thursday, May 07, 2020 - 07:35 PM (IST)

ਜੀਂਦ ''ਚ 3 ਸਬਜ਼ੀ ਵੇਚਣ ਵਾਲੇ ਮਿਲੇ ਕੋਰੋਨਾ ਪਾਜ਼ੇਟਿਵ

ਜੀਂਦ-ਹਰਿਆਣਾ ਦੇ ਜੀਂਦ 'ਚ 3 ਸਬਜ਼ੀ ਵੇਚਣ ਵਾਲੇ ਕੋਰੋਨਾਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲੇ 'ਚ ਪੀੜਤ ਮਾਮਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਕੋਰੋਨਾ ਇਨਫੈਕਟਡ 12 ਮਾਮਲੇ ਪਿਛਲੇ 4 ਦਿਨਾਂ ਦੌਰਾਨ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਬੁੱਧਵਾਰ ਦੇਰ ਰਾਤ ਪਿੰਡ ਸੰਗਤਪੁਰਾ 'ਚ ਇਕ ਅਤੇ ਛਾਂਤਰ ਪਿੰਡ 'ਚ 2 ਕੋਰੋਨਾ ਪੀੜਤ ਵਿਅਕਤੀ ਮਿਲੇ ਹਨ, ਜੋ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ।3 ਲੋਕਾਂ ਨੂੰ ਰਾਤ ਹੀ ਐਂਬੂਲੈਂਸ ਦੇ ਨਾਲ ਸਿਹਤ ਵਿਭਾਗ ਦੀ ਟੀਮ ਨੇ ਇਨ੍ਹਾਂ ਦੇ ਪਿੰਡਾਂ ਤੋਂ ਰੋਹਤਕ ਪੀ.ਜੀ.ਆਈ ਭੇਜਿਆ। ਜ਼ਿਲਾ ਪ੍ਰਸ਼ਾਸਨ ਨੇ ਸੰਗਤਪੁਰਾ ਅਤੇ ਛਾਤਰ ਪਿੰਡ ਨੂੰ ਸੀਲ ਕਰ ਦਿੱਤਾ ਹੈ। 

ਇਨ੍ਹਾਂ ਮਾਮਲਿਆਂ 'ਚ ਜ਼ਿਲਾ ਅਧਿਕਾਰੀ ਡਾਕਟਰ ਅਦਿਤਿਆ ਦਹਿਆ ਨੇ ਅੱਜ ਭਾਵ ਵੀਰਵਾਰ ਨੂੰ ਦੱਸਿਆ ਹੈ ਕਿ ਇਸ ਇਲਾਕੇ 'ਚ ਕੋਰੋਨਾਵਾਇਰਸ ਦਾ ਹੋਰ ਜ਼ਿਆਦਾ ਫੈਲਾਅ ਨਾ ਹੋਵੇ। ਇਸ ਲਈ ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ।


author

Iqbalkaur

Content Editor

Related News