ਸੀ. ਐੱਮ. ਵਸੁੰਧਰਾ ਰਾਜੇ ਦੀ ਰਾਜਸਥਾਨ ਗੌਰਵ ਯਾਤਰਾ 'ਤੇ ਪਥਰਾਅ, ਲਗਾਏ ਅਸ਼ੋਕ ਗਹਿਲੋਤ ਜਿੰਦਾਬਾਦ ਦੇ ਨਾਅਰੇ
Monday, Aug 27, 2018 - 09:55 AM (IST)

ਜੈਪੁਰ— ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦ ਰਾਜਸਥਾਨ ਗੌਰਵ ਯਾਤਰਾ 'ਤੇ ਜੋਧਪੁਰ 'ਚ ਪਥਰਾਅ ਕੀਤਾ ਗਿਆ। ਇਸ ਗੌਰਵ ਯਾਤਰਾ ਦੇ ਦੂਜੇ ਪੜਾਅ ਦੇ ਦੂਜੇ ਦਿਨ ਜੋਧਪੁਰ 'ਚ ਸੀ. ਐੱਮ. ਵਸੁੰਧਰਾ ਰਾਜੇ ਨੂੰ ਕਈ ਜਗ੍ਹਾ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਮੁਤਾਬਕ ਪੀਪਾੜ 'ਚ ਬੀਤੀ ਦੇਰ ਰਾਤ ਗੁੱਸੇ 'ਚ ਆਏ ਲੋਕਾਂ ਨੇ ਉਨ੍ਹਾਂ ਦੇ ਰੱਥ ਯਾਤਰਾ 'ਤੇ ਪਥਰਾਅ ਕਰ ਦਿੱਤੇ। ਇਸ ਨਾਲ ਕਈ ਵਾਹਨਾਂ ਦਾ ਨੁਕਸਾਨ ਹੋ ਗਿਆ। ਇਹ ਨਹੀਂ ਅਸ਼ੋਕ ਗਹਿਲੋਤ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਪੂਰੇ ਮਾਮਲੇ 'ਤੇ ਵਸੁੰਧਰਾ ਰਾਜੇ ਨੇ ਕਿਹਾ ਕਿ ਕਾਂਗਰਸ ਦੇ ਇਕ ਨੇਤਾ ਦੇ ਇਸ਼ਾਰੇ 'ਤੇ ਇਹ ਸਭ ਕੀਤਾ ਗਿਆ ਹੈ।
ਇਹ ਉਹ ਲੋਕ ਹਨ, ਜਿੰਨ੍ਹਾਂ ਨੇ ਸੂਬੇ ਲਈ ਅੱਜ ਤੱਕ ਕੁਝ ਨਹੀਂ ਕੀਤਾ ਹੈ ਅਤੇ ਸੱਤਾ ਤੋਂ ਦੂਰ ਹਨ, ਉਹ ਬੌਖਲਾਈਟ 'ਚ ਅਜਿਹਾ ਕਰ ਰਹੇ ਹਨ। ਉਹ ਇਕ ਮਹਿਲਾ ਨੂੰ ਡਰਾਉਣਾ ਚਾਹੁੰਦੇ ਹਨ ਪਰ ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ। ਉਹ ਸ਼ਾਇਦ ਭੁੱਲ ਰਹੇ ਹਨ ਕਿ ਨਾਰੀ ਸ਼ਕਤੀ ਕਿਸੇ ਤੋਂ ਡਰਨ ਵਾਲੀ ਨਹੀਂ ਹੈ। ਜੇਕਰ ਰਾਜਸਥਾਨ ਲਈ ਮੇਰੀ ਜਾਨ ਵੀ ਚਲੀ ਜਾਵੇ ਤਾਂ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝੂੰਗੀ। ਫਿਲਹਾਲ ਰੱਖੜੀ ਕਾਰਨ ਇਸ ਯਾਤਰਾ ਨੂੰ ਅਗਲੇ 3 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।