ਵਾਰਾਣਸੀ ਦੀ ਅਦਾਲਤ ''ਚ ਜ਼ਿਲ੍ਹਾ ਜੱਜ ਦੀ ਕੁਰਸੀ ''ਤੇ ਬੈਠੀ ਔਰਤ, ਜੱਜ ਹੋਣ ਦਾ ਕੀਤਾ ਦਾਅਵਾ
Saturday, Jun 13, 2026 - 01:47 PM (IST)
ਵਾਰਾਣਸੀ : ਵਾਰਾਣਸੀ ਕੋਰਟ ਕੰਪਲੈਕਸ ਵਿੱਚ ਇੱਕ ਔਰਤ ਜ਼ਿਲ੍ਹਾ ਜੱਜ ਦੇ ਕੋਰਟ ਰੂਮ ਵਿੱਚ ਦਾਖਲ ਹੋਈ ਅਤੇ ਜੱਜ ਦੀ ਕੁਰਸੀ 'ਤੇ ਬੈਠ ਗਈ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਜੱਜ ਹੋਣ ਦਾ ਦਾਅਵਾ ਕਰਦੇ ਹੋਏ ਨਿਰਦੇਸ਼ ਜਾਰੀ ਕਰਨ ਦੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਵਾਰਾਣਸੀ ਸੈਂਟਰਲ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਸ਼ੀਸ਼ ਸਿੰਘ ਨੇ ਕਿਹਾ ਕਿ ਜਦੋਂ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਤਾਂ ਜ਼ਿਲ੍ਹਾ ਜੱਜ ਛੁੱਟੀ 'ਤੇ ਸਨ।
ਪੜ੍ਹੋ ਇਹ ਵੀ - ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ ਝਟਕਾ
ਸਿੰਘ ਨੇ ਕਿਹਾ, "ਔਰਤ ਅਦਾਲਤ ਵਿੱਚ ਦਾਖਲ ਹੋਈ, ਜ਼ਿਲ੍ਹਾ ਜੱਜ ਦੀ ਕੁਰਸੀ 'ਤੇ ਬੈਠ ਗਈ ਅਤੇ ਆਪਣੇ ਆਪ ਨੂੰ ਜ਼ਿਲ੍ਹਾ ਜੱਜ ਵਜੋਂ ਪੇਸ਼ ਕਰਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਨਿਰਦੇਸ਼ ਦੇਣ ਲੱਗੀ।" ਉਨ੍ਹਾਂ ਕਿਹਾ ਕਿ ਔਰਤ ਦਾ ਉਸੇ ਅਦਾਲਤ ਵਿੱਚ ਇੱਕ ਕੇਸ ਚੱਲ ਰਿਹਾ ਸੀ। ਉਹ ਆਪਣੇ ਕੇਸ ਦੇ ਸਬੰਧ ਵਿੱਚ ਅਕਸਰ ਅਦਾਲਤ ਦੇ ਅਹਾਤੇ ਵਿੱਚ ਆਉਂਦੀ-ਜਾਂਦੀ ਰਹਿੰਦੀ ਸੀ। ਅਦਾਲਤ ਵਿੱਚ ਤਾਇਨਾਤ ਮਹਿਲਾ ਪੁਲਸ ਮੁਲਾਜ਼ਮਾਂ ਨੇ ਔਰਤ ਨੂੰ ਰੋਕਿਆ ਅਤੇ ਕੈਂਟ ਪੁਲਸ ਸਟੇਸ਼ਨ ਲੈ ਗਏ। ਪੁਲਸ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਉਸਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਉਹ ਮਾਨਸਿਕ ਤੌਰ 'ਤੇ ਅਸਥਿਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਉਸਨੂੰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
