ਵਾਰਾਣਸੀ ਦੀ ਰਾਮਲੀਲਾ ’ਚ ਹਾਥੀ ਹੋਇਆ ਬੇਕਾਬੂ, ਮਹਾਵਤ ਨੂੰ ਪਟਕਾਅ ਕੇ ਹੇਠਾਂ ਸੁੱਟਿਆ

Monday, Oct 19, 2026 - 11:10 AM (IST)

ਵਾਰਾਣਸੀ ਦੀ ਰਾਮਲੀਲਾ ’ਚ ਹਾਥੀ ਹੋਇਆ ਬੇਕਾਬੂ, ਮਹਾਵਤ ਨੂੰ ਪਟਕਾਅ ਕੇ ਹੇਠਾਂ ਸੁੱਟਿਆ

ਵਾਰਾਣਸੀ/ਗੋਰਖਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਰਾਮਨਗਰ ’ਚ ਰਾਮਲੀਲਾ ਲਈ ਲਿਆਂਦਾ ਗਿਆ ਇਕ ਹਾਥੀ ਐਤਵਾਰ ਸਵੇਰੇ 10:30 ਵਜੇ ਦੇ ਕਰੀਬ ਅਚਾਨਕ ਬੇਕਾਬੂ ਹੋ ਗਿਆ। ਪੰਚਵਟੀ ਮੈਦਾਨ ’ਚ ਵਾਪਰੀ ਇਸ ਘਟਨਾ ਦੌਰਾਨ ਹਾਥੀ ਨੇ ਆਪਣੇ ਮਹਾਵਤ ਛਪਾਲੂ ਨੂੰ ਆਪਣੀ ਸੁੰਡ ਨਾਲ ਚੁੱਕ ਕੇ ਜ਼ਮੀਨ ’ਤੇ ਪਟਕਾਅ ਕੇ ਸੁੱਟ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੌਕੇ ’ਤੇ ਭਾਜੜ ਮੱਚ ਗਈ। ਸੂਚਨਾ ਮਿਲਦੇ ਹੀ ਰਾਮਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਸੰਜੇ ਮਿਸ਼ਰਾ ਪੁਲਸ ਨਾਲ ਪਹੁੰਚੇ ਅਤੇ ਜ਼ਖਮੀ ਮਹਾਵਤ ਨੂੰ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ

ਇਸ ਘਟਨਾ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪ੍ਰਸ਼ਾਸਨ ਨੇ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਹਾਥੀ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰਨ ਲਈ ਗੋਰਖਪੁਰ ਚਿੜੀਆਘਰ ਦੇ ਮੁੱਖ ਮੈਡੀਕਲ ਅਫਸਰ ਡਾ. ਯੋਗੇਸ਼ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਟੀਮ ਦੁਪਹਿਰ 1 ਵਜੇ ਦੇ ਕਰੀਬ ਵਾਰਾਣਸੀ ਚਲੀ ਗਈ। ਉਹ ਆਪਣੇ ਨਾਲ ਇਕ ਟ੍ਰੈਂਕਲਾਈਜ਼ਰ ਬੰਦੂਕ ਤੇ ਜ਼ਰੂਰੀ ਬਚਾਅ ਉਪਕਰਣ ਲੈ ਕੇ ਗਈ ਤਾਂ ਕਿ ਮੁੜ ਤੋਂ ਫਿਰ ਅਜਿਹੀ ਘਟਨਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News