ਇੱਥੋਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਈ ਮੁੱਖਮੰਤਰੀ ਦਿਗਵਿਜੈ ਸਿੰਘ ਦੀ ਯਾਤਰਾ

10/17/2017 3:31:29 PM

ਭੋਪਾਲ— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਦਿਗਵਿਜੈ ਸਿੰਘ ਇਨੀਂ ਦਿਨੋਂ ਨਰਮਦਾ ਯਾਤਰਾ 'ਤੇ ਹਨ। ਆਪਣੀ ਇਸ ਯਾਤਰਾ ਦੇ ਚੱਲਦੇ ਉਹ 6 ਮਹੀਨੇ ਤੱਕ ਰਾਜਨੀਤੀ ਤੋਂ ਦੂਰ ਰਹਿਣਗੇ। ਸਾਂਗਾਖੇੜਾ ਪੁੱਜੇ ਤਾਂ ਲੋਕਾਂ ਲਈ ਉਨ੍ਹਾਂ ਦੀ ਯਾਤਰਾ ਵਰਦਾਨ ਤੋਂ ਘੱਟ ਸਾਬਿਤ ਨਹੀਂ ਹੋਈ। ਦਿੱਗੀ ਦੇ ਇੱਥੇ ਪੁੱਜਦੇ ਹੀ 5 ਕਰੋੜ ਦੀ ਲਾਗਤ ਨਾਲ ਬਣੀ ਲਾਪਤਾ ਸੜਕ ਅਚਾਨਕ ਨਜ਼ਰ ਆਉਣ ਲੱਗੀ। ਮੱਧ ਪ੍ਰਦੇਸ਼ ਦੇ ਮਾਲਾਖੇੜੀ ਤੋਂ ਬਾਂਦਰਾਭਾਨ ਤੱਕ 2005-06 'ਚ ਕਰੀਬ 5.50 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਵਾਈ ਸੀ ਪਰ ਅਚਾਨਕ ਉਹ ਗਾਇਬ ਹੋ ਗਈ। ਇਹ ਸੜਕ ਕਰੀਬ ਅੱੱਧਾ ਫੁੱਟ ਰੇਤ ਦੇ ਹੇਠਾਂ ਦੱਬੀ ਹੋਈ ਸੀ।
ਟਰੈਕਟਰ-ਟਰਾਲੀ ਅਤੇ ਡੰਪਰ ਚਾਲਕ ਰੇਤ ਨੂੰ ਸੜਕ 'ਤੇ ਜਾਂ ਫਿਰ ਉਸ ਦੇ ਕਿਨਾਰੇ 'ਤੇ ਹੀ ਸੁੱਟ ਜਾਂਦੇ ਸੀ, ਜਿਸ ਨਾਲ ਪੂਰੀ ਸੜਕ ਕਰੀਬ 100 ਟਰਾਲੀ ਰਾਤ ਨਾਲ ਢੱਕੀ ਗਈ ਸੀ ਪਰ ਇਸ ਵੱਲ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ। ਜਦੋਂ ਇੱਥੋਂ ਦੇ ਪ੍ਰਸ਼ਾਸਨ ਨੂੰ ਖਬਰ ਲੱਗੀ ਕਿ ਦਿਗਵਿਜੈ ਦੀ ਨਰਮਦਾ ਯਾਤਰਾ ਇਸੀ ਰਸਤੇ ਤੋਂ ਹੋ ਕੇ ਗੁਜ਼ਰੇਗੀ ਤਾਂ ਅਧਿਕਾਰੀਆਂ ਨੇ ਜੇ.ਸੀ.ਬੀ ਦੀ ਮਦਦ ਨਾਲ ਜਲਦੀ ਤੋਂ ਜਲਦੀ ਰੇਤ ਸੜਕ ਤੋਂ ਹਟਵਾ ਦਿੱਤੀ। ਇੰਨਾ ਹੀ ਨਹੀਂ ਸੜਕ ਨੂੰ ਝਾੜੂ ਲਗਵਾ ਕੇ ਸਾਫ ਵੀ ਕਰਵਾਇਆ ਗਿਆ ਅਤੇ ਫਾਇਬ ਬਿਗ੍ਰੇਡ ਦੀ ਮਦਦ ਨਾਲ ਸੜਕ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕੀਤਾ। ਲੋਕ ਦਿਗਵਿਜੈ ਦੀ ਬਾਂਦਰਾਭਾਨ ਤੋਂ ਹੋਸ਼ੰਗਾਬਾਦ ਲਈ ਰਵਾਨਾ ਹੋਈ ਯਾਤਰਾ 'ਤੇ ਬਹੁਤ ਖੁਸ਼ ਹਨ, ਕਿਉਂਕਿ ਉਨ੍ਹਾਂ ਨੇ ਸੜਕ ਵੀ ਨਜ਼ਰ ਆਈ ਅਤੇ ਉਹ ਵੀ ਬਿਲਕੁੱਲ ਸਾਫ। ਦਿਗਵਿਜੈ ਨਾਲ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੀ ਹੈ।


Related News