ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ ਵੰਦੇ ਭਾਰਤ ਟਰੇਨ, ਟਰੈਕ ''ਤੇ ਰੱਖਿਆ ਹੋਇਆ ਸੀ ਵੱਡਾ ਪੱਥਰ

Tuesday, Nov 12, 2024 - 05:31 PM (IST)

ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ ਵੰਦੇ ਭਾਰਤ ਟਰੇਨ, ਟਰੈਕ ''ਤੇ ਰੱਖਿਆ ਹੋਇਆ ਸੀ ਵੱਡਾ ਪੱਥਰ

ਰਾਏਪੁਰ (ਵਾਰਤਾ)- ਵੰਦੇ ਭਾਰਤ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ। ਵੰਦੇ ਭਾਰਤ ਐਕਸਪ੍ਰੈੱਸ ਸੋਮਵਾਰ ਰਾਤ ਕਰੀਬ 10 ਵਜੇ ਵਿਸ਼ਾਖਾਪਟਨਮ ਤੋਂ ਦੁਰਗ ਜਾ ਰਹੀ ਸੀ ਅਤੇ ਓਡੀਸ਼ਾ ਦੇ ਨੁਆਪਾੜਾ ਰੋਡ 'ਚ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੀ। ਇਸ ਵਿਚ ਟਰੇਨ ਦੇ ਲੋਕੋ ਪਾਇਲਟ ਨੇ ਰੇਲਵੇ ਟਰੈਕ 'ਤੇ ਇਕ ਵੱਡਾ ਪੱਥਰ ਦੇਖਿਆ ਅਤੇ ਟਰੇਨ ਨੂੰ ਰੇਲਵੇ ਲੇਵਲ ਕ੍ਰਾਸਿੰਗ ਗੇਟ ਤੋਂ ਲਗਭਗ 100 ਮੀਟਰ ਪਹਿਲਾਂ ਹੀ ਰੋਕ ਦਿੱਤਾ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਟਰੇਨ ਰੋਕਣ ਤੋਂ ਬਾਅਦ ਲੋਕੋ ਪਾਇਲਟ ਨੇ ਇਸ ਬਾਰੇ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। ਰੇਲਵੇ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਟਰੈਕ ਤੋਂ ਪੱਥਰ ਹਟਾ ਦਿੱਤਾ, ਜਿਸ ਤੋਂ ਬਾਅਦ ਕਰੀਬ ਇਕ ਘੰਟੇ ਬਾਅਦ ਟਰੇਨ ਦੀ ਆਵਾਜਾਈ ਆਮ ਹੋ ਸਕੀ। ਨੁਆਪਾੜਾ ਪੁਲਸ ਸਟੇਸ਼ਨ ਤੋਂ ਇਕ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਟਰੈਕ 'ਤੇ ਪੱਥਰ ਕਿਸ ਨੇ ਅਤੇ ਕਿਉਂ ਰੱਖਿਆ ਸੀ? ਲੋਕੋ ਪਾਇਲਟ ਦੀ ਸਰਗਰਮੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਇਸ ਤੋਂ ਬਾਅਦ ਟਰੇਨ ਯਾਤਰੀਆਂ ਨੇ ਵੀ ਰਾਹਤ ਦਾ ਸਾਹ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News