ਵੰਦੇ ਭਾਰਤ ਮਿਸ਼ਨ : ਖਾੜੀ ਦੇਸ਼ਾਂ ਤੋਂ ਉਡਾਣਾਂ ਦੀ ਗਿਣਤੀ ਵਧ ਕੇ 165 ਹੋਈ

06/11/2020 12:48:16 AM

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ ਖਾੜੀ ਦੇਸ਼ਾਂ ਤੋਂ ਪਹਿਲਾਂ 107 ਉਡਾਣਾਂ ਦੇ ਸੰਚਾਲਨ ਦੀ ਯੋਜਨਾ ਸੀ ਜਿਸ ਨੂੰ ਵਧਾ ਕੇ 165 ਕਰ ਦਿੱਤੀ ਗਈ ਹੈ। ਪੁਰੀ ਨੇ ਟਵੀਟ ਕੀਤਾ ਕਿ ਸੱਤ ਮਈ ਨੂੰ ਸ਼ੁਰੂ ਹੋਏ ਮਿਸ਼ਨ ਦੇ ਤਹਿਤ ਸੰਚਾਲਿਤ ਉਡਾਣਾਂ ਨਾਲ 70 ਹਜ਼ਾਰ ਤੋਂ ਜ਼ਿਆਦਾ ਭਾਰਤੀ ਘਰ ਪਰਤੇ ਹਨ ਤੇ ਕਰੀਬ 17 ਹਜ਼ਾਰ ਲੋਕ ਦੇਸ਼ ਤੋਂ ਬਾਹਰ ਗਏ ਹਨ। ਏਅਰ ਇੰਡੀਆ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ 10 ਜੂਨ ਤੋਂ ਇਕ ਜੁਲਾਈ ਦੇ ਵਿਚ ਯੂਰਪ, ਆਸਟਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ ਤੇ ਅਫਰੀਕਾ ਦੇ ਲਈ ਕਰੀਬ 300 ਉਡਾਣਾਂ ਚੱਲਣਗੀਆਂ। ਪੁਰੀ ਨੇ ਟਵਿੱਟਰ 'ਤੇ ਕਿਹਾ ਕਿ ਹੁਣ ਤੋਂ 30 ਜੂਨ ਦੇ ਵਿਚ ਖਾੜੀ ਦੇਸ਼ਾਂ 'ਚ ਫਸੇ ਹੋਏ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਲਈ 58 ਹੋਰ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ ਖਾੜੀ ਦੇਸ਼ਾਂ ਤੋਂ ਤਤਕਾਲ ਸ਼ੁਰੂ ਹੋ ਰਹੀ ਉਡਾਣਾਂ ਦੀ ਗਿਣਤੀ ਹੁਣ ਵੱਧ ਕੇ 165 ਹੋ ਗਈ ਹੈ ਜੋ ਪਹਿਲਾਂ 107 ਸੋਚੀ ਗਈ ਸੀ।


Gurdeep Singh

Content Editor

Related News