ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਜਾਣੋ ਕੀ ਕੀਤਾ ਬਦਲਾਅ

Tuesday, Aug 25, 2020 - 03:07 PM (IST)

ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਜਾਣੋ ਕੀ ਕੀਤਾ ਬਦਲਾਅ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਅਤੇ ਏਅਰ ਟਰਾਂਸਪੋਰਟ ‘ਬਬਲ ਫਲਾਈਟਸ’ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਲਾਗੂ ਕਰ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਯਾਤਰਾ ਦਾ ਖ਼ਰਚ ਯਾਤਰੀਆਂ ਨੂੰ ਹੁਣ ਖੁਦ ਹੀ ਚੁੱਕਣਾ ਹੋਵੇਗਾ। ਮਿਨਿਸਟਰੀ ਨੇ ਅੱਗੇ ਕਿਹਾ ਹੈ ਕਿ ਬੋਰਡਿੰਗ ਦੇ ਸਮੇਂ ਸਾਰੇ ਯਾਤਰੀਆਂ ਨੂੰ ਥਰਮਲ ਸਕਰੀਨਿੰਗ ’ਚੋਂ ਗੁਜ਼ਰਨਾ ਪਵੇਗਾ। ਇਸ ਦੇ ਨਾਲ ਹੀ ਸਿਰਫ ਬਿਨਾਂ ਲੱਛਣ ਵਾਲੇ ਯਾਤਰੀਆਂ ਨੂੰ ਹੀ ਯਾਤਰਾ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਇਹ ਹੈ ਇਕ ਅਜਿਹਾ ਮਾਸਕ ਜੋ ਸਕਿੰਟਾਂ 'ਚ ਵਾਇਰਸ ਨੂੰ ਕਰਦਾ ਹੈ ਨਸ਼ਟ, ਕੀਮਤ ਹੈ ਸਿਰਫ਼ ਇੰਨੀ

ਐਸ.ਓ.ਪੀ. ਦੇ ਨਿਯਮ ਮੁਤਾਬਕ ਯਾਤਰਾ ਦੇ ਯੋਗ ਵਿਅਕਤੀਆਂ ਦੀ ਸ਼ੇ੍ਰਣੀ ਨੂੰ ਸਮੇਂ-ਸਮੇਂ ’ਤੇ ਗ੍ਰਹਿ ਮੰਤਰਾਲਾ ਵੱਲੋਂ ਇਜਾਜ਼ਤ ਦਿੱਤੀ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਪਣੀ ਵੈਬਸਾਈਟ ’ਤੇ ਕਿਹਾ ਹੈ ਕਿ ਭਾਰਤ ਤੋਂ ਬਾਹਰ ਯਾਤਰਾ ਕਰਣ ਵਾਲੇ ਯੋਗ ਵਿਅਕਤੀਆਂ ਦੀ ਸ਼ੇ੍ਰਣੀ ਪ੍ਰਦਰਸ਼ਿਤ ਕੀਤੀ ਜਾਵੇਗੀ। ਯਾਤਰਾ ਦੌਰਾਨ ਮਾਸਕ ਪਹਿਨਣ ਅਤੇ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਕੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਫੜਨਗੇ ਭਾਜਪਾ ਦਾ ਪੱਲਾ, ਦੋਵਾਂ 'ਤੇ ਟਿਕੀਆਂ ਪਾਰਟੀ ਦੀਆਂ ਨਜ਼ਰਾਂ

ਦਿਸ਼ਾ-ਨਿਰਦੇਸ਼ ਮੁਤਾਬਕ ਵੰਦੇ ਭਾਰਤ ਉਡਾਣਾਂ ਦੇ ਯਾਤਰੀਆਂ ਨੂੰ ਵਿਦੇਸ਼ ਵਿਚ ਭਾਰਤੀ ਮਿਸ਼ਨਾਂ ਦੇ ਨਾਲ ਖੁਦ ਨੂੰ ਰਜਿਸਟਰਡ ਕਰਾਉਣਾ ਹੋਵੇਗਾ। ਜਦੋਂ ਕਿ ਏਅਰ ਟਰਾਂਸਪੋਰਟ ਬਬਲ ਲਈ ਰਜਿਸਟਰੇਸ਼ਨ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਐਸ.ਓ.ਪੀ. ਵਿਚ ਅੱਗੇ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰਾਲਾ ਸਾਰੇ ਵੰਦੇ ਭਾਰਤ ਯਾਤਰੀਆਂ ਦਾ ਇਕ ਡਾਟਾ ਬੇਸ ਤਿਆਰ ਕਰੇਗਾ, ਜਿਸ ਨੂੰ ਉਹ ਸਬੰਧਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਵਿਦੇਸ਼ ਵਿਚ ਫਸੇ 11,23,000 ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਲਿਆਇਆ ਗਿਆ ਹੈ।

ਇਹ ਵੀ ਪੜ੍ਹੋ : ਧੋਨੀ ਦੇ ਸੰਨਿਆਸ 'ਤੇ ਪਹਿਲੀ ਵਾਰ ਬੋਲੀ ਸਾਨੀਆ ਮਿਰਜਾ, ਕਿਹਾ- ਮੇਰੇ ਪਤੀ ਦੀ ਯਾਦ ਦਿਵਾਉਂਦੇ ਹਨ ਮਾਹੀ

 


author

cherry

Content Editor

Related News