ਵੰਦੇ ਭਾਰਤ ਮਿਸ਼ਨ : ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਰਾਹੀਂ ਅਮਰੀਕਾ ਤੋਂ ਪਰਤੇ 121 ਭਾਰਤੀ

05/16/2020 12:07:27 PM

ਹੈਦਰਾਬਾਦ— ਵੰਦੇ ਭਾਰਤ ਮਿਸ਼ਨ ਤਹਿਤ ਅਮਰੀਕਾ ਤੋਂ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ 121 ਭਾਰਤੀ ਯਾਤਰੀਆਂ ਨਾਲ ਸ਼ਨੀਵਾਰ ਦੀ ਸਵੇਰ ਨੂੰ ਹੈਦਰਾਬਾਦ ਸਥਿਤ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੀ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ 'ਚ 121 ਯਾਤਰੀ ਸਵਾਰ ਸਨ, ਜੋ ਕਿ ਅੱਜ ਸਵੇਰੇ 3.14 ਵਜੇ ਅਮਰੀਕਾ ਦੇ ਨੇਵਾਰਕ ਤੋਂ ਹੈਦਰਾਬਾਦ ਪਹੁੰਚੇ। ਯਾਤਰੀਆਂ ਦੀ ਮੁੱਖ ਯਾਤਰੀ ਟਰਮੀਨਲ 'ਤੇ ਸਕ੍ਰੀਨਿੰਗ ਕੀਤੀ ਗਈ ਅਤੇ ਸੈਨੇਟਾਈਜ਼ ਕੀਤਾ ਗਿਆ। ਇਮੀਗ੍ਰੇਸ਼ਨ ਅਤੇ ਹੋਰ ਨਿਯਮ ਪੂਰੇ ਕੀਤੇ ਜਾਣ ਤੋਂ ਬਾਅਦ ਯਾਤਰੀਆਂ ਨੂੰ ਗ੍ਰਹਿ ਮੰਤਰਾਲਾ ਵਲੋਂ ਜਾਰੀ ਨਿਯਮ ਮੁਤਾਬਕ 14 ਦਿਨਾਂ ਦੇ ਸਮੇਂ ਦੌਰਾਨ ਕੁਆਰੰਟੀਨ ਵਿਚ ਰਹਿਣ ਹੋਵੇਗਾ ਅਤੇ ਸਾਰਿਆਂ ਤੈਅ ਸਥਾਨਾਂ 'ਤੇ ਲਿਜਾਇਆ ਗਿਆ।

PunjabKesari

ਤੇਲੰਗਾਨਾ ਸਰਕਾਰ ਨੇ ਵਿਦੇਸ਼ ਮੰਤਰਾਲਾ, ਵੱਖ-ਵੱਖ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਅਥਾਰਟੀਆਂ ਦੇ ਸਹਿਯੋਗ ਨਾਲ ਗ੍ਰਹਿ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਪ੍ਰੋਟੋਕਾਲ ਮੁਤਾਬਕ ਹੈਦਰਾਬਾਦ ਪਹੁੰਚਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਵੰਦੇ ਭਾਰਤ ਮਿਸ਼ਨ ਤਹਿਤ ਹੈਦਰਾਬਾਦ ਵਿਚ ਉਤਰਨ ਲਈ ਇਹ 8ਵੀਂ ਉਡਾਣ ਸੀ, ਜਿਸ ਦਾ ਉਦੇਸ਼ ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣਾ ਸੀ। ਹੈਦਰਾਬਾਦ ਹਵਾਈ ਅੱਡੇ ਨੇ ਹੁਣ ਤੱਕ ਅਮਰੀਕਾ, ਬ੍ਰਿਟੇਨ, ਕੁਵੈਤ, ਸੰਯੁਕਤ ਅਰਬ ਅਮੀਰਾਤ, ਫਿਲਪੀਨਜ਼ ਅਤੇ ਮਲੇਸ਼ੀਆ 'ਚ ਫਸੇ 1200 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਫਲਾਈਟਾਂ ਦਾ ਕੰਮ ਦੇਖਿਆ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਕਰ ਕੇ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿਚ ਫਸੇ ਹੋਏ ਸਨ, ਉਨ੍ਹਾਂ ਨੇ ਭਾਰਤ ਆਉਣ ਦੀ ਇੱਛਾ ਜਤਾਈ। ਸਿਵਲ ਹਵਾਬਾਜ਼ੀ ਮੰਤਰਾਲਾ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਵਿਚ ਫਸੇ ਹੋਏ ਭਾਰਤੀ ਨਾਗਰਿਕ ਭਾਰਤ ਪਰਤ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਇਸ ਦਾ ਖਰਚਾ ਖੁਦ ਕਰਨਾ ਪੈ ਰਿਹਾ ਹੈ।


Tanu

Content Editor

Related News