ਵਿਆਹ ਸਮਾਰੋਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 9 ਲੋਕਾਂ ਦੀ ਮੌਤ

Wednesday, Jun 04, 2025 - 09:51 AM (IST)

ਵਿਆਹ ਸਮਾਰੋਹ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 9 ਲੋਕਾਂ ਦੀ ਮੌਤ

ਝਾਬੁਆ- ਮੰਗਲਵਾਰ ਦੇਰ ਰਾਤ ਸੀਮੈਂਟ ਨਾਲ ਭਰਿਆ ਟਰੱਕ ਇਕ ਵੈਨ 'ਤੇ ਪਲਟ ਗਿਆ। ਇਸ ਹਾਦਸੇ 'ਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਭਿਆਨਕ ਹਾਦਸਾ ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ 'ਚ ਵਾਪਰਿਆ। ਝਾਬੁਆ ਦੇ ਪੁਲਸ ਸੁਪਰਡੈਂਟ ਪਦਮਵਿਲੋਚਨ ਸ਼ੁਕਲਾ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 2.30 ਵਜੇ ਵਾਪਰੀ।

ਇਹ ਵੀ ਪੜ੍ਹੋ : ਚਾਈਂ-ਚਾਈਂ ਵਿਆਹ ਕੇ ਲਿਆਇਆ ਲਾੜੀ, ਉੱਤੋਂ ਆ ਗਈਆਂ ਲਾੜੇ ਦੀਆਂ 'ਸਹੇਲੀਆਂ', ਫ਼ਿਰ ਜੋ ਹੋਇਆ...

ਰੇਲਵੇ ਕ੍ਰਾਸਿੰਗ ਕੋਲ ਨਿਰਮਾਣ ਅਧੀਨ ਰੇਲ-ਓਵਰ-ਬਰਿੱਜ (ਆਰਓਬੀ) ਨੂੰ ਪਾਰ ਕਰਦੇ ਸਮੇਂ ਸੀਮੈਂਟ ਨਾਲ ਭਰਿਆ ਟਰੇਲਰ-ਟਰੱਕ ਸੰਤੁਲਨ ਗੁਆ ਬੈਠਾ ਅਤੇ ਇਕ ਵੈਨ 'ਤੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਐੱਸ.ਪੀ. ਨੇ ਦੱਸਿਆ ਕਿ ਪੀੜਤ ਇਕ ਹੀ ਪਰਿਵਾਰ ਦੇ ਸਨ ਅਤੇ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰ ਨੇ 386 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News