ਵੈਲੇਨਟਾਈਨ ਡੇਅ ''ਤੇ ਕੁੜੀਆਂ ਨੂੰ ਚੁਕਾਈ ਸਹੁੰ, ਨਹੀਂ ਕਰਨਗੀਆਂ ਪਿਆਰ, ਭਾਜਪਾ ਨੇ ਚੁੱਕੇ ਸਵਾਲ

02/14/2020 6:14:15 PM

ਮਹਾਰਾਸ਼ਟਰ/ਨਵੀਂ ਦਿੱਲੀ— ਵੈਲੇਨਟਾਈਨ ਡੇਅ ਦੇ ਦਿਨ ਇਕ ਸਕੂਲ 'ਚ ਵਿਦਿਆਰਥਣਾਂ ਨੂੰ ਅਧਿਆਪਕਾਂ ਨੇ ਲਵ ਮੈਰਿਜ ਨਾ ਕਰਨ ਦੀ ਸਹੁੰ ਚੁਕਾਈ। ਵਿਦਿਆਰਥਣਾਂ ਨੂੰ ਇਹ ਸਹੁੰ ਵੀ ਚੁਕਾਈ ਗਈ ਕਿ ਨਾ ਉਹ ਪਿਆਰ 'ਚ ਪੈਣਗੀਆਂ ਅਤੇ ਉਨ੍ਹਾਂ ਮੁੰਡਿਆਂ ਨਾਲ ਵੀ ਵਿਆਹ ਨਹੀਂ ਕਰਨਗੀਆਂ, ਜੋ ਦਾਜ ਮੰਗਦੇ ਹਨ। ਉਹ ਸਿਰਫ਼ ਆਪਣੇ ਮਾਤਾ-ਪਿਤਾ ਅਤੇ ਪਰਿਵਾਰ 'ਤੇ ਭਰੋਸਾ ਕਰਨਗੀਆਂ। ਇਹ ਮਾਮਲਾ ਹੈ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ 'ਚ ਸਥਿਤ ਆਰਟਸ ਕਾਲਜ ਚਾਂਦੂਰ ਕੇਲਵੇ ਕਾਲਜ ਦਾ, ਜਿੱਥੇ ਕੋਲ ਦੇ ਪਿੰਡ 'ਚ ਐੱਨ.ਐੱਸ.ਐੱਸ. ਕੈਂਪ ਦੌਰਾਨ ਵਿਦਿਆਰਥਣਾਂ ਨੂੰ ਸਹੁੰ ਚੁਕਾਈ ਗਈ ਪਰ ਜਿਵੇਂ ਹੀ ਕੈਂਪ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਇਸ 'ਤੇ ਬਹਿਸ ਛਿੜ ਗਈ।

PunjabKesariਭਾਜਪਾ ਨੇਤਾ ਨੇ ਚੁੱਕੇ ਸਵਾਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟਰ 'ਚ ਭਾਜਪਾ ਨੇਤਾ ਅਤੇ ਸਾਬਕਾ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਨੇ ਮਰਾਠੀ ਅਤੇ ਅੰਗਰੇਜ਼ੀ 'ਚ ਟਵੀਟ ਕੀਤਾ,''ਇਹ ਬਹੁਤ ਹੀ ਬਕਵਾਸ ਭਰਿਆ ਹੈ। ਚਿੰਤੂਰ ਦੇ ਇਕ ਸਕੂਲ 'ਚ ਵਿਦਿਆਰਥਣਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਨਾਲ ਪਿਆਰ ਨਾ ਕਰਨ ਅਤੇ ਲਵ ਮੈਰਿਜ਼ ਵੀ ਨਾ ਕਰਨ। ਇਹ ਸਹੁੰ ਸਿਰਫ਼ ਵਿਦਿਆਰਥਣਾਂ ਹੀ ਕਿਉਂ ਚੁੱਕਣ? ਇਕ ਹੋਰ ਟਵੀਟ 'ਚ ਪੰਕਜਾ ਮੁੰਡੇ ਨੇ ਸਵਾਲ ਚੁੱਕਿਆ ਕਿ ਬਜਾਏ ਇਸ ਦੇ ਸਾਨੂੰ ਮੁੰਡਿਆਂ ਨੂੰ ਸਹੁੰ ਚੁਕਾਉਣੀ ਚਾਹੀਦੀ ਹੈ ਕਿ ਉਹ ਇਕ ਪਾਸੜ ਪਿਆਰ 'ਚ ਕੁੜੀਆਂ 'ਤੇ ਤੇਜ਼ਾਬ ਨਹੀਂ ਸੁੱਟਣਗੇ। ਮੁੰਡਿਆਂ ਨੂੰ ਸਹੁੰ ਚੁਕਾਈ ਜਾਵੇ ਕਿ ਉਹ ਕੁੜੀਆਂ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖਣਗੇ ਅਤੇ ਨਾ ਹੀ ਅਜਿਹਾ ਉਹ ਕਿਸੇ ਹੋਰ ਨੂੰ ਕਰਨ ਦੇਣਗੇ।

ਇਹ ਕਿਹਾ ਗਿਆ ਸੀ ਸਹੁੰ 'ਚ
'ਮੈਂ ਸਹੁੰ ਚੁਕੀ ਹੈ ਕਿ ਮੈਨੂੰ ਆਪਣੇ ਮਾਤਾ-ਪਿਤਾ 'ਤੇ ਪੂਰਾ ਭਰੋਸਾ ਹੈ। ਸਮਾਜ 'ਚ ਔਰਤਾਂ ਵਿਰੁੱਧ ਹੋਣ ਵਾਲੀਆਂ ਤੇਜ਼ਾਬੀ ਹਮਲੇ ਵਰਗੀਆਂ ਘਟਨਾਵਾਂ ਨੂੰ ਦੇਖਦੇ ਹੋਏ ਮੈਂ ਸਹੁੰ ਚੁਕਦੀ ਹਾਂ ਕਿ ਮੈਂ ਪਿਆਰ ਅਤੇ ਲਵ ਮੈਰਿਜ਼ ਨਹੀਂ ਕਰਾਂਗੀ। ਮੈਂ ਦਾਜ ਲੈਣ ਵਾਲੇ ਮੁੰਡੇ ਨਾਲ ਵੀ ਵਿਆਹ ਨਹੀਂ ਕਰਾਂਗੀ। ਜੇਕਰ ਸਮਾਜ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਨੇ ਦਾਜ ਦੇ ਕੇ ਮੇਰਾ ਵਿਆਹ ਕਰਵਾ ਵੀ ਦਿੱਤਾ ਤਾਂ ਮੈਂ ਮਾਤਾ ਦੇ ਤੌਰ 'ਤੇ ਆਪਣੇ ਬੇਟੇ ਦੇ ਵਿਆਹ 'ਚ ਦਾਜ ਨਹੀਂ ਮੰਗਾਂਗੀ, ਉੱਥੇ ਹੀ ਬੇਟੀ ਦਾ ਵਿਆਹ ਲਾਲਚੀ ਪਰਿਵਾਰ ਨਾਲ ਨਹੀਂ ਕਰਾਂਗੀ। ਸਮਾਜਿਕ ਕਰਤੱਵ ਲਈ ਮੈਂ ਇਹ ਸਹੁੰ ਚੁੱਕਦੀ ਹਾਂ। ਇਸ ਦੇ ਨਾਲ ਹੀ ਮੈਂ ਸਮਾਜ ਦਾ ਦ੍ਰਿਸ਼ਟੀਕੋਣ ਬਦਲਣ ਦਾ ਕੰਮ ਵੀ ਕਰਾਂਗੀ।


DIsha

Content Editor

Related News