ਜੈਕਾਰਿਆਂ ਨਾਲ ਗੂੰਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਤਸਵੀਰਾਂ ''ਚ ਵੇਖੋ ਮਨਮੋਹਕ ਦ੍ਰਿਸ਼

10/17/2020 11:17:53 AM

ਜੰਮੂ— ਦੇਵੀ ਮਾਂ ਦੇ ਨਰਾਤੇ ਅੱਜ ਤੋਂ ਪੂਰੇ ਦੇਸ਼ ਵਿਚ ਸ਼ੁਰੂ ਹੋ ਗਏ ਹਨ। ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਲਈ ਮੰਦਰਾਂ 'ਚ ਭੀੜ ਲੱਗੀ ਹੋਈ ਹੈ। ਇਸ ਪਾਵਨ ਮੌਕੇ 'ਤੇ ਭਗਤਾਂ ਵਿਚ ਵੱਖਰਾ ਹੀ ਉਤਸ਼ਾਹ ਨਜ਼ਰ ਆ ਰਿਹਾ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਭਗਤਾਂ 'ਚ ਖੁਸ਼ੀ ਅਤੇ ਉਤਸ਼ਾਹ ਦੇਖਦੇ ਹੀ ਬਣਦਾ ਹੈ। ਮਾਤਾ ਦਾ ਦਰਬਾਰ 'ਜੈ ਮਾਤਾ ਦੀ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹੈ। ਚਾਰੋਂ ਪਾਸੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। 

PunjabKesari

ਦੱਸ ਦੇਈਏ ਕਿ ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਇਸ ਵਾਰ ਇਹ ਯਾਤਰਾ ਪਹਿਲਾਂ ਵਰਗੀ ਨਹੀਂ ਹੈ। ਤੀਰਥ ਯਾਤਰੀਆਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦਾ ਪਾਲਣ ਕਰਨਾ ਲਾਜ਼ਮੀ ਹੈ। ਇਸ ਸਭ ਦੇ ਬਾਵਜੂਦ ਭਗਤਾਂ 'ਚ ਉਤਸ਼ਾਹ ਵਿਚ ਕੋਈ ਕਮੀ ਨਹੀਂ ਦਿਖਾਈ ਦਿੱਤੀ। ਉੱਥੇ ਹੀ ਜੇਕਰ ਗੱਲ ਦੁਕਾਨਦਾਰਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਵੀ ਖੁਸ਼ੀ ਆ ਗਈ ਹੈ। ਕੋਰੋਨਾ ਕਾਰਨ ਪਿਛਲੇ ਕਰੀਬ 6 ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਮੁੜ ਪਟੜੀ 'ਤੇ ਪਰਤ ਦੀ ਉਮੀਦ ਜਾਗ ਗਈ ਹੈ। 

PunjabKesari

ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਹੁੰਦੀ ਹੈ। ਮਾਂ ਦੁਰਗਾ ਉਂਝ ਤਾਂ ਹਰ ਰੂਪ ਵਿਚ ਆਪਣੇ ਭਗਤਾਂ ਦੀ ਪੁਰਾਕ ਸੁਣਦੀ ਹੈ ਪਰ ਮਾਤਾ ਵੈਸ਼ਨੋ ਦੇਵੀ ਦੀ ਗੱਲ ਸਭ ਤੋਂ ਨਿਰਾਲੀ ਹੈ, ਜਿੱਥੇ ਮਾਂ ਦੁਰਗਾ ਪਵਿੱਤਰ ਪਿੰਡੀਆਂ ਦੇ ਰੂਪ ਵਿਚ ਬਿਰਾਜਮਾਨ ਹੈ। ਵੈਸ਼ਨੋ ਦੇਵੀ ਮੰਦਰ ਜੰਮੂ-ਕਸ਼ਮੀਰ 'ਚ ਮੌਜੂਦ ਹੈ। ਵੈਸ਼ਨੋ ਦੇਵੀ ਮੰਦਰ ਦੀ ਲੋਕਪ੍ਰਿਅੰਤਾ ਦਾ ਅੰਦਾਜ਼ਾ ਲਾਉਣਾ ਆਸਾਨ  ਨਹੀਂ ਹੈ। ਪੂਰੇ ਦੇਸ਼ ਵਿਚ ਇਸ ਸ਼ਕਤੀਪੀਠ 'ਤੇ ਮਾਂ ਦੇ ਭਗਤਾਂ ਦੀ ਭੀੜ ਸ਼ਾਇਦ ਸਭ ਤੋਂ ਜ਼ਿਆਦਾ ਹੁੰਦੀ ਹੈ।

PunjabKesariਤ੍ਰਿਕੂਟ ਪਰਬਤ 'ਤੇ ਵੱਸੇ, ਜੰਮੂ ਸ਼ਹਿਰ ਤੋਂ 61 ਕਿਲੋਮੀਟਰ ਉੱਤਰ ਵੱਲ ਅਤੇ ਸਮੁੰਦਰ ਤਲ ਤੋਂ 1584 ਮੀਟਰ ਦੀ ਉੱਚਾਈ 'ਤੇ ਸਥਾਪਤ ਇਸ ਮੰਦਰ ਦੀ ਖ਼ਾਸ ਧਾਰਮਿਕ ਮਹੱਤਤਾ ਹੈ। ਦੱਸਣਯੋਗ ਹੈ ਕਿ ਵੈਸ਼ਨੋ ਦੇਵੀ ਮੰਦਰ ਮਾਰਗ 'ਚ ਸਥਿਤ 'ਭਵਨ' ਤੋਂ ਸਵੇਰੇ ਅਤੇ ਸ਼ਾਮ ਨੂੰ ਮਾਂ ਦੀ ਆਰਤੀ ਦਾ ਰੋਜ਼ਾਨਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ, ਭਗਤ ਕਿਤੇ ਵੀ ਬੈਠ ਕੇ ਮਾਂ ਦੇ ਮਾਤਾ ਦੇ ਦਰਸ਼ਨ ਕਰ ਸਕਦੇ ਹਨ।


Tanu

Content Editor

Related News