ਵੈਸ਼ਣੋ ਦੇਵੀ ਮਾਤਾ ਦੀ ਹੈਲੀਕਾਪਟਰ ਸੇਵਾ ਹੋਈ ਮਹਿੰਗੀ

Friday, Jun 05, 2020 - 10:20 PM (IST)

ਵੈਸ਼ਣੋ ਦੇਵੀ ਮਾਤਾ ਦੀ ਹੈਲੀਕਾਪਟਰ ਸੇਵਾ ਹੋਈ ਮਹਿੰਗੀ

ਕਟੜਾ (ਅਮਿਤ) - ਆਉਣ ਵਾਲੇ ਦਿਨਾਂ ਵਿਚ ਵੈਸ਼ਣੋ ਦੇਵੀ ਮਾਤਾ ਦੀ ਹੈਲੀਕਾਪਟਰ ਸੇਵਾ ਮਹਿੰਗੀ ਹੋ ਗਈ ਹੈ। ਕਿਉਂਕਿ ਬੋਰਡ ਪ੍ਰਸ਼ਾਸਨ ਵੱਲੋਂ ਹਾਲ ਹੀ ਵਿਚ ਲਏ ਗਏ ਫੈਸਲੇ ਦੇ ਤਹਿਤ ਕਟੜਾ ਤੋਂ ਸਾਂਝੀ ਛੱਤ ਤੱਕ ਚੱਲਣ ਵਾਲੇ ਹੈਲੀਕਾਪਟਰ ਸੇਵਾ ਦੇ ਕਿਰਾਏ ਵਿਚ 65 ਫੀਸਦੀ ਤੱਕ ਵਾਧਾ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਬੋਰਡ ਨੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਹਾਲ ਹੀ ਵਿਚ ਹੋਏ ਹੈਲੀਕਾਪਟਰ ਕੰਪਨੀਆਂ ਦੇ ਟੈਂਡਰ ਵਿਚ ਇਸ ਸਬੰਧ ਵਿਚ ਫੈਸਲਾ ਲਿਆ ਜਾ ਚੁੱਕਿਆ ਹੈ। ਵੈਸ਼ਣੋ ਦੇਵੀ ਯਾਤਰਾ ਦੇ ਲਈ ਪਿਛਲੇ 3 ਸਾਲਾਂ ਤੋਂ ਹਿਮਾਲਅਨ ਹੈਲੀ ਅਤੇ ਗਲੋਬਲ ਵਿਕਟ੍ਰਾ ਕੰਪਨੀਆਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ।


author

Khushdeep Jassi

Content Editor

Related News