ਚਰਚਾ ''ਚ ਆਈ ਯੂਕ੍ਰੇਨ ਵਿਚ ਫਸੀ ਹਰਦੋਈ ਦੀ ਵੈਸ਼ਾਲੀ ਯਾਦਵ
Thursday, Mar 03, 2022 - 05:29 PM (IST)
ਹਰਦੋਈ/ਯੂ. ਪੀ. : ਯੂਕ੍ਰੇਨ 'ਚ ਯੁੱਧ ਦੌਰਾਨ ਉੱਤਰ ਪ੍ਰਦੇਸ਼ ਦੇ ਵੀ ਕਈ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ 'ਚੋਂ ਹਰਦੋਈ ਦੀ ਵੈਸ਼ਾਲੀ ਯਾਦਵ ਆਪਣੇ ਇਕ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿਚ ਪਿਛਲੇ ਦਿਨੀਂ ਉਹ ਵਿਦਿਆਰਥੀਆਂ ਨੂੰ ਯੂਕ੍ਰੇਨ 'ਚੋਂ ਕੱਢਣ ਦੀ ਅਪੀਲ ਕਰ ਰਹੀ ਹੈ। ਵੈਸ਼ਾਲੀ ਯਾਦਵ ਸਾਂਡੀ ਵਿਕਾਸ ਬਲਾਕ 'ਚ ਪੈਂਦੇ ਪਿੰਡ ਤੇਰਾ ਪਰਸੌਲੀ ਦੀ ਪ੍ਰਧਾਨ ਹੈ। ਇਸ ਵੀਡੀਓ ਨੂੰ ਵਿਰੋਧੀ ਇਹ ਕਹਿ ਕੇ ਵਾਇਰਲ ਕਰ ਰਹੇ ਹਨ ਕਿ ਵੈਸ਼ਾਲੀ ਦੇ ਪਿਤਾ ਸਮਾਜਵਾਦੀ ਪਾਰਟੀ ਦੇ ਨੇਤਾ ਮਹਿੰਦਰ ਸਿੰਘ ਯਾਦਵ ਨੇ ਆਪਣੀ ਬੇਟੀ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਵਾਇਆ, ਜਦਕਿ ਉਹ ਭਾਰਤ 'ਚ ਹੀ ਹੈ। ਬੁੱਧਵਾਰ ਸੋਸ਼ਲ ਮੀਡੀਆ 'ਤੇ ਵੈਸ਼ਾਲੀ ਨੇ ਇਕ ਨਵੀਂ ਪੋਸਟ ਪਾਈ, ਜਿਸ ਵਿਚ ਉਸ ਨੇ ਨਾਰਾਜ਼ਗੀ ਜਤਾਉਂਦਿਆਂ ਇਸ ਮਾਮਲੇ ਨੂੰ ਸਿਆਸੀ ਰੰਗਤ ਨਾ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਵਿਦੇਸ਼ਾਂ 'ਚ ਪੜ੍ਹ ਰਹੇ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਸਰਕਾਰ ਲੱਭ ਰਹੀ ਰਾਹ
ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਬੁੱਧਵਾਰ ਨੂੰ ਵੈਸ਼ਾਲੀ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਵੈਸ਼ਾਲੀ ਅਜੇ ਵੀ ਯੂਕ੍ਰੇਨ ਦੇ ਰੋਮਾਨੀਆ 'ਚ ਹੈ। ਅਪ੍ਰੈਲ 2021 'ਚ ਹੋਈ ਪੰਚਾਇਤੀ ਚੋਣ ਵਿਚ ਸਾਂਡੀ ਦੇ ਸਾਬਕਾ ਬਲਾਕ ਪ੍ਰਧਾਨ ਮਹਿੰਦਰ ਸਿੰਘ ਯਾਦਵ ਦੀ ਬੇਟੀ ਵੈਸ਼ਾਲੀ ਯਾਦਵ ਨੂੰ ਪਿੰਡ ਦੀ ਪ੍ਰਧਾਨ ਚੁਣਿਆ ਗਿਆ ਸੀ, ਜਿਸ ਤੋਂ ਬਾਅਦ ਉਹ ਮੈਡੀਕਲ ਦੀ ਪੜ੍ਹਾਈ ਲਈ ਯੂਕ੍ਰੇਨ ਚਲੀ ਗਈ ਸੀ ਪਰ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗਾ। ਹੁਣ ਰੂਸ ਵੱਲੋਂ ਯੂਕ੍ਰੇਨ 'ਤੇ ਕੀਤੇ ਯੁੱਧ ਕਾਰਨ ਵੈਸ਼ਾਲੀ ਵੀ ਉਥੇ ਫਸ ਗਈ ਹੈ ਤੇ ਉਸ ਨੇ ਵੀਡੀਓ ਜਾਰੀ ਕਰਕੇ ਸਰਕਾਰ ਤੋਂ ਮਦਦ ਮੰਗੀ ਹੈ। ਵੈਸ਼ਾਲੀ ਦੇ ਵਿਦੇਸ਼ 'ਚ ਹੋਣ 'ਤੇ ਪ੍ਰਸ਼ਾਸਨਿਕ ਅਮਲਾ ਵੀ ਚੌਕੰਨਾ ਹੋ ਗਿਆ ਹੈ।
ਇਹ ਵੀ ਪੜ੍ਹੋ : ਮੁਕੇਰੀਆਂ ਦੀ ਅਮਨਜੋਤ ਦਾ ਯੂਕ੍ਰੇਨ ’ਚ ਗੁੰਮ ਹੋਇਆ ਪਾਸਪੋਰਟ, ਭਾਰਤ ਸਰਕਾਰ ਦੇ ਦਖ਼ਲ ਮਗਰੋਂ ਆਵੇਗੀ ਘਰ ਵਾਪਸ