ਵੈਕਯੂਮ ਕਲੀਨਰ ''ਚ ਲੁਕਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਕੀਤਾ ਕਾਬੂ

Friday, Oct 13, 2017 - 05:06 PM (IST)

ਵੈਕਯੂਮ ਕਲੀਨਰ ''ਚ ਲੁਕਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਕੀਤਾ ਕਾਬੂ

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ 'ਚ ਕਸਟਮ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਇੱਥੇ ਉਨ੍ਹਾਂ ਨੇ ਅਮੌਸੀ ਏਅਰਪੋਰਟ ਤੋਂ 2 ਦਿਨਾਂ 'ਚ 1 ਕਰੋੜ ਦਾ ਸੋਨਾ ਫੜਿਆ ਹੈ। ਇੱਥੇ ਉਨ੍ਹਾਂ ਨੇ ਸੋਨਾ ਤਸਕਰਾਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਦਰਅਸਲ ਏਅਰ ਇੰਡੀਆ ਦੀ ਉਡਾਣ ਆਈ. ਐਕਸ.-194 ਤੋਂ ਬਾਰਾਬੰਕੀ ਦਾ ਰਹਿਣ ਵਾਲਾ ਅਬੂ ਬਕਰ ਦੁਬਈ ਤੋਂ ਲਖਨਾਊ ਪਹੁੰਚਿਆ ਸੀ। ਨਾਲ ਹੀ ਉਹ ਤਸਕਰੀ ਕਰਕੇ ਵੈਕਯੂਮ ਕਲੀਨਰ 'ਚ ਲੱਖਾਂ ਦਾ ਸੋਨਾ ਲੁਕਾ ਕੇ ਆਪਣੇ ਨਾਲ ਲੈ ਕੇ ਆਇਆ। ਏਅਰਪੋਰਟ 'ਤੇ ਚੈਕਿੰਗ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਉਸ 'ਤੇ ਸ਼ੱਕ ਹੋਣ ਦੌਰਾਨ ਉਸ ਕਾਬੂ ਕਰ ਲਿਆ। ਜਿਸ 'ਚ  61 ਲੱਖ ਦੀ ਕੀਮਤ ਦੇ ਗੋਲਡ ਨਾਲ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ।
ਇਸ ਤੋਂ ਬਾਅਦ 40 ਲੱਖ ਦੇ ਸੋਨੇ ਦੇ ਨਾਲ-ਨਾਲ ਬੀਤੇ ਦਿਨ ਨੂੰ ਉਪਿੰਦਰ ਯਾਦਵ ਵੀ ਫੜਿਆ ਗਿਆ। ਉਹ ਵੀ 1.25 ਕਿਲੋ ਸੋਨਾ ਟ੍ਰਾਲੀ ਬੈਗ 'ਚ ਲੁਕਾ ਕੇ ਲਿਆ ਰਿਹਾ ਸੀ। ਗ੍ਰਿਫਤਾਰ ਉਪਿੰਦਰ ਬਿਹਾਰ ਦੇ ਸੀਵਾਨ ਦਾ ਰਹਿਣ ਵਾਲਾ ਹੈ। ਉਹ ਜੇਟ ਏਅਰਵੇਜ ਦੀ ਉਡਾਣ 9 ਡਬਲਯੂ-511 'ਚ ਆਬੂ-ਧਾਬੀ ਤੋਂ ਲਖਨਊ ਆਇਆ ਸੀ। ਉਸ ਨੂੰ ਵੀ ਮੌਕੇ 'ਤੇ ਜਾਂਚ ਦੌਰਾਨ ਕਸਟਮ ਵਿਭਾਗ ਨੇ ਦਬੋਚਿਆ।


Related News