ਸਬਜ਼ੀ ਵਾਂਗ ਵੇਚੀਆਂ ਜਾ ਰਹੀਆਂ ਟਰੇਨ ਦੀਆਂ ਸੀਟਾਂ ! ਅਦਾਲਤ ਨੇ TTEs ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼

Tuesday, Jul 14, 2026 - 09:36 AM (IST)

ਸਬਜ਼ੀ ਵਾਂਗ ਵੇਚੀਆਂ ਜਾ ਰਹੀਆਂ ਟਰੇਨ ਦੀਆਂ ਸੀਟਾਂ ! ਅਦਾਲਤ ਨੇ TTEs ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼

ਨੈਸ਼ਨਲ ਡੈਸਕ- ਕੋਲਕਾਤਾ ਹਾਈ ਕੋਰਟ ਨੇ ਕਿਹਾ ਕਿ ਕੁਝ ‘ਟਰੈਵਲਿੰਗ ਟਿਕਟ ਐਗਜ਼ਾਮੀਨਰ’ (ਟੀ.ਟੀ.ਈ.) ਰੇਲ ਗੱਡੀਆਂ ਵਿਚ ਖਾਲੀ ਸੀਟਾਂ ਨੂੰ ‘ਬਾਜ਼ਾਰ ਵਿਚ ਸਬਜ਼ੀਆਂ ਵਾਂਗ’ ਵੇਚ ਰਹੇ ਹਨ। ਅਦਾਲਤ ਨੇ ਦੇਸ਼ ਦੇ ਸਾਰੇ ਰੇਲਵੇ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਮਾਮਲਿਆਂ ਵਿਚ ਗਲਤੀ ਕਰਨ ਵਾਲੇ ਟੀ. ਟੀ. ਈਜ਼. ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਦਾਲਤ ਨੇ ਕਿਹਾ ਕਿ ਅਜਿਹੀ ਹੀ ਇਕ ਘਟਨਾ ਕਾਰਨ 2 ਯਾਤਰੀਆਂ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਲੁੱਟਿਆ ਗਿਆ।

ਅਦਾਲਤ ਨੇ ਕਿਹਾ ਕਿ ਫਰਵਰੀ 2009 ’ਚ ਨਿਊ ਜਲਪਾਈਗੁੜੀ ਤੋਂ ਸਿਆਲਦਾਹ ਜਾ ਰਹੀ ਤੀਸਤਾ-ਤੋਰਸਾ ਐਕਸਪ੍ਰੈੱਸ ’ਚ 2 ਵਿਅਕਤੀ ਅਣ-ਰਾਖਵੀਆਂ ਟਿਕਟਾਂ ਲੈ ਕੇ ਸਵਾਰ ਹੋਏ ਸਨ। ਉਨ੍ਹਾਂ ਨੇ ਟੀ. ਟੀ. ਈ. ਨੂੰ ਰਿਸ਼ਵਤ ਦੇ ਕੇ ਸੀਟਾਂ ਹਾਸਲ ਕੀਤੀਆਂ। ਬਾਅਦ ’ਚ 2 ਅਪਰਾਧੀਆਂ ਨੇ ਉਨ੍ਹਾਂ ਦਾ ਕੀਮਤੀ ਸਾਮਾਨ ਲੁੱਟਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦੇ ਦਿੱਤਾ। ਇਨ੍ਹਾਂ ’ਚੋਂ ਇਕ ਯਾਤਰੀ ਦੀ ਮੌਤ ਹੋ ਗਈ। ਉਸ ਨੂੰ ਪਹਿਲਾਂ ਤੋਂ ਹੀ ਹੋਰ ਗੰਭੀਰ ਬੀਮਾਰੀਆਂ ਵੀ ਸਨ।

ਅਦਾਲਤ ਨੇ ਕਿਹਾ, ‘‘ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਦੀ ਰਿਪੋਰਟ ਤੱਕ ਦਰਜ ਨਹੀਂ ਹੁੰਦੀ ਪਰ ਉਨ੍ਹਾਂ ’ਚ ਮਾਮੂਲੀ ਚੋਰੀ ਦੇ ਸ਼ਿਕਾਰ ਲੋਕਾਂ ਨੂੰ ਗੰਭੀਰ ਸਿਹਤ ਸਬੰਧੀ ਨਤੀਜੇ ਭੁਗਤਣੇ ਪੈਂਦੇ ਹਨ।’’ ਬੈਂਚ ਨੇ ਪਿਛਲੇ ਹਫ਼ਤੇ ਦਿੱਤੇ ਹੁਕਮ ’ਚ ਕਿਹਾ ਕਿ ਅਜਿਹੇ ਅਪਰਾਧਾਂ ਲਈ ਟੀ. ਟੀ. ਈ. ਦੀ ਭੂਮਿਕਾ ਹੀ ਮੂਲ ਕਾਰਨ ਬਣਦੀ ਹੈ। ਅਦਾਲਤ ਨੇ ਜਾਂਚ ਅਤੇ ਇਸਤਗਾਸਾ ਪੱਖ ’ਚ ਕਈ ਗੰਭੀਰ ਕਮੀਆਂ ਨੂੰ ਲੈ ਕੇ ਪੁਲਸ ਦੀ ਵੀ ਸਖਤ ਆਲੋਚਨਾ ਕੀਤੀ।

ਇਸ ਮਾਮਲੇ ’ਚ ਆਲੋਕ ਘੋਸ਼ ਅਤੇ ਗੋਪਾਲ ਮਿਸਤਰੀ ਨੂੰ ਹੇਠਲੀ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 302 ਤਹਿਤ ਕਤਲ, ਧਾਰਾ 328 ਤਹਿਤ ਜ਼ਹਿਰ ਜਾਂ ਨਸ਼ੀਲਾ ਪਦਾਰਥ ਦੇ ਕੇ ਨੁਕਸਾਨ ਪਹੁੰਚਾਉਣ, ਚੋਰੀ ਕਰਨ ਅਤੇ ਯਾਤਰੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਤੇ ਹੋਰ ਸਜ਼ਾਵਾਂ ਸੁਣਾਈਆਂ ਸਨ।


author

Harpreet SIngh

Content Editor

Related News