CM ਵਿਜੇ ਖ਼ਿਲਾਫ਼ ਮਾਣਹਾਨੀ ਮਾਮਲੇ ''ਚ ਵੱਡੀ ਕਾਰਵਾਈ ! ਪੁਲਸ ਨੇ ਸਾਬਕਾ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ
Saturday, Jul 04, 2026 - 11:30 AM (IST)
ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਦੇ ਖਿਲਾਫ ਕਥਿਤ ਮਾਣਹਾਨੀ ਵਾਲੀ ਟਿੱਪਣੀ ਨਾਲ ਜੁੜੇ ਮਾਮਲੇ ’ਚ ਮਦਰਾਸ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਸਾਬਕਾ ਮੰਤਰੀ ਤੇ ਡੀ.ਐੱਮ.ਕੇ. ਨੇਤਾ ਆਰ. ਰਾਧਾਕ੍ਰਿਸ਼ਨਨ ਨੂੰ ਸ਼ੁੱਕਰਵਾਰ ਨੂੰ ਇੱਥੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਰਾਧਾਕ੍ਰਿਸ਼ਨਨ ਇੱਥੋਂ ਲੱਗਭਗ 23 ਕਿਲੋਮੀਟਰ ਦੂਰ ਆਤੂਰ ਦੇ ਦੌਰੇ ’ਤੇ ਸਨ ਤਾਂ ਉਦੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉੱਥੇ ਖੜ੍ਹੀ ਪੁਲਸ ਜੀਪ ਤੱਕ ਲਿਜਾਇਆ ਗਿਆ।
ਓਧਰ, ਡੀ.ਐੱਮ.ਕੇ. ਪ੍ਰਧਾਨ ਐੱਮ.ਕੇ. ਸਟਾਲਿਨ ਨੇ ਆਪਣੇ ਚੋਣ ਹਲਕੇ ’ਚ ਨਿਰੀਖਣ ਕਰ ਰਹੇ ਰਾਧਾਕ੍ਰਿਸ਼ਨਨ ਦੀ ਗ੍ਰਿਫਤਾਰੀ ਨੂੰ ਲੈ ਕੇ ਜਲਦਬਾਜ਼ੀ ’ਤੇ ਸਵਾਲ ਉਠਾਇਆ ਅਤੇ ਦਾਅਵਾ ਕੀਤਾ ਕਿ ਸੱਤਾਧਾਰੀ ਤਮਿਲਗਾ ਵੇਤਰੀ ਕਸ਼ਗਮ ਨੇ ਇਕ ਵਿਧਾਇਕ ਦੀ ਕਥਿਤ ਸ਼ਮੂਲੀਅਤ ਵਾਲੇ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ ਪੀੜਤ ਔਰਤ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਹੈ।
