ਕੜਾਕੇ ਦੀ ਠੰਡ ਕਾਰਨ ਮੰਦਰ ''ਚ ਮੂਰਤੀਆਂ ਨੂੰ ਵੀ ਪਹਿਨਾਏ ਗਏ ''ਸ਼ਾਲ ਅਤੇ ਮਫਲਰ''

12/31/2019 11:53:55 AM

ਰੁਦਰਪੁਰ— ਉੱਤਰੀ ਭਾਰਤ 'ਚ ਕੜਾਕੇ ਦੀ ਠੰਡ ਕਾਰਨ ਲੋਕ ਠਰ ਰਹੇ ਹਨ। ਇਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਠੰਡ ਤੋਂ ਬੱਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਉੱਤਰਾਖੰਡ ਦੇ ਰੁਦਰਪੁਰ ਜ਼ਿਲੇ ਵਿਚ ਇਕ ਮੰਦਰ ਦੇ ਪੁਜਾਰੀ ਨੇ ਮੂਰਤੀਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜੇ ਪਹਿਨਾਏ ਹਨ। ਸ਼ਹਿਰ ਦੇ ਮਸ਼ਹੂਰ ਲਕਸ਼ਮੀ ਨਾਰਾਇਣ ਮੰਦਰ 'ਚ ਦੇਵੀ-ਦੇਵਤਿਆਂ ਨੂੰ ਸ਼ਾਲ ਅਤੇ ਮਫਲਰ ਪਹਿਨਾਏ ਗਏ ਹਨ। ਇਸ ਮੰਦਰ ਵਿਚ ਮਹਾਰਿਸ਼ੀ ਵਾਲਮੀਕੀ, ਤੁਲਸੀ ਦਾਸ, ਗਣੇਸ਼ੀ ਜੀ, ਹਨੂੰਮਾਨ ਸਮੇਤ ਹੋਰ ਭਗਵਾਨ ਦੀਆਂ ਮੂਰਤੀਆਂ ਹਨ, ਜਿਨ੍ਹਾਂ ਨੂੰ ਗਰਮ ਕੱਪੜੇ ਪਹਿਨਾਏ ਗਏ ਹਨ। 

ਮੰਦਰ ਦੇ ਇਕ ਪੁਜਾਰੀ ਨੇ ਕਿਹਾ ਕਿ ਠੰਡ ਵਧਣ ਤੋਂ ਬਾਅਦ ਅਸੀਂ ਮੂਰਤੀਆਂ ਨੂੰ ਗਰਮ ਕੱਪੜੇ ਪਹਿਨਾਏ ਹਨ। ਅਸੀਂ ਅਜਿਹਾ ਮੰਨਦੇ ਹਾਂ ਕਿ ਮੌਸਮ ਦੇ ਪ੍ਰਭਾਵਾਂ ਦਾ ਉਨ੍ਹਾਂ 'ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਉਹ ਵੀ ਸਾਡੇ ਵਰਗੇ ਹੀ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਾਡੇ ਲਈ ਕੋਈ ਨਵਾਂ ਨਹੀਂ ਹੈ। ਪਿਛਲੇ ਕੁਝ ਸਾਲਾਂ ਤੋਂ ਠੰਡ ਦੇ ਮੌਸਮ ਵਿਚ ਮੰਦਰ ਕਮੇਟੀ ਮੂਰਤੀਆਂ ਨੂੰ ਸ਼ਾਲ ਅਤੇ ਮਫਲਰ ਪਹਿਨਾਉਂਦੀ ਹੈ। ਪੁਜਾਰੀ ਨੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਜਦੋਂ ਮੂਰਤੀ ਦੀ ਸਥਾਪਨਾ ਹੁੰਦੀ ਹੈ, ਤਾਂ ਆਤਮਾ ਉਸੇ ਵਿਚ ਵਾਸ ਕਰਦੀ ਹੈ। ਉਹ ਦੱਸਦੇ ਹਨ ਕਿ ਅਸੀਂ ਇਨ੍ਹਾਂ ਮੂਰਤੀਆਂ ਨੂੰ ਨਹਾਉਂਦੇ ਹਾਂ, ਪ੍ਰਸ਼ਾਦ ਚੜ੍ਹਾਉਂਦੇ ਹਾਂ ਅਤੇ ਰੋਜ਼ ਆਰਾਮ ਦਾ ਸਮਾਂ ਵੀ ਦਿੰਦੇ ਹਾਂ। ਜਦੋਂ ਇਸ ਮੌਸਮ ਵਿਚ ਠੰਡ ਜ਼ਿਆਦਾ ਪੈਣ ਲੱਗਦੀ ਹੈ ਤਾਂ ਅਸੀਂ ਮੂਰਤੀਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਕੱਪੜੇ ਪਹਿਨਾਉਂਦੇ ਹਾਂ। ਠੰਡ ਨੂੰ ਧਿਆਨ 'ਚ ਰੱਖਦੇ ਹੋਏ ਕਈ ਸ਼ਰਧਾਲੂ ਮੰਦਰ ਵਿਚ ਊਨ ਵੀ ਚੜ੍ਹਾ ਰਹੇ ਹਨ।


Tanu

Content Editor

Related News