ਉੱਤਰਾਖੰਡ ਚੋਣਾਂ : ਭਾਜਪਾ ਨੇ ਜਾਰੀ ਕੀਤੀ 9 ਉਮੀਦਵਾਰਾਂ ਦੀ ਸੂਚੀ
Wednesday, Jan 26, 2022 - 11:08 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਦੇ ਲਈ ਬੁੱਧਵਾਰ ਨੂੰ 9 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਸਾਬਕਾ ਮੁੱਖ ਮੰਤਰੀ ਭੁਵਨਚੰਦਰ ਖੰਡੂਰੀ ਦੀ ਬੇਟੀ ਰਿਤੂ ਨੂੰ ਕੋਟਦਵਾਰ ਤੋਂ ਉਮੀਦਵਾਰ ਬਣਾਇਆ ਹੈ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਭਾਜਪਾ ਨੇ 2017 ਦੇ ਚੋਣਾਂ ਵਿਚ ਕੋਟਦਵਾਰ ਤੋਂ ਜਿੱਤ ਦਰਜ ਕੀਤੀ ਸੀ। ਹਰਕ ਸਿੰਘ ਰਾਵਤ ਨੇ ਇੱਥੋਂ ਚੋਣ ਜਿੱਤੀ ਸੀ ਰਾਵਤ ਨੇ ਹੁਣ ਕਾਂਗਰਸ ਦਾ ਹੱਥ ਫੜ ਲਿਆ ਹੈ। ਰੀਤੂ ਖੰਡੂਰੀ ਨੇ ਪਿਛਲੀਆਂ ਚੋਣਾਂ ਵਿਚ ਧਮਕੇਸ਼ਵਰ ਤੋਂ ਜਿੱਤ ਦਰਜ ਕੀਤੀ ਸੀ। ਪਾਰਟੀ ਇਸ ਤੋਂ ਪਹਿਲਾਂ 59 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੀ ਪਿਹਲੀ ਸੂਚੀ ਜਾਰੀ ਕਰ ਚੁੱਕੀ ਹੈ। ਇਸ ਸੂਚੀ ਵਿਚ ਖੰਡੂਰੀ ਦਾ ਨਾਮ ਨਹੀਂ ਸੀ। ਭਾਜਪਾ ਹੁਣ ਤੱਕ68 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਚੁੱਕੀ ਹੈ। ਉੱਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਚੋਣਾਂ ਦੇ ਲਈ ਇਕ ਹੀ ਪੜਾਅ ਵਿਚ 14 ਫਰਵਰੀ ਨੂੰ ਵੋਟਿੰਗ ਹੋਣੀ ਹੈ।
ਪਾਰਟੀ ਦੇ ਕੇਦਾਰਨਾਥ ਤੋਂ ਸ਼ੈਲਾਰਾਨੀ ਰਾਵਤ, ਹਲਦਵਾਨੀ ਤੋਂ ਜੋਗਿੰਦਰ ਪਾਲ ਸਿੰਘ ਰੌਤੇਲਾ, ਝਬਰੇਡਾ ਤੋਂ ਰਾਜਪਾਲ ਸਿੰਘ, ਪਿਰੰਕਲੀਆਰ ਤੋਂ ਸੁਨੀਸ਼ ਸੈਨੀ, ਰਾਨੀਖੇਤ ਤੋਂ ਪ੍ਰਮੋਦ ਨੈਨਵਾਲ, ਜਾਗੇਸ਼ਵਰ ਤੋਂ ਮੋਹਨ ਸਿੰਘ ਮੇਹਰਾ, ਲਾਲਕੂੰਆ ਤੋਂ ਮੋਹਨ ਸਿੰਘ ਬਿਸ਼ਟ ਤੇ ਰੁਦਰਪੁਰ ਤੋਂ ਸ਼ਿੲ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਿਨ੍ਹਾਂ 2 ਸੀਟਾਂ 'ਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਨਹੀਂ ਕੀਤਾ ਹੈ, ਉਨ੍ਹਾਂ ਵਿਚ ਡੋਈਵਾਲਾ ਤੇ ਟਿਹਰੀ ਸੀਟ ਵੀ ਸ਼ਾਮਿਲ ਹੈ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਮੌਜੂਦਾ ਵਿਧਾਨ ਸਭਾ ਵਿਚ ਡੋਈਵਾਲਾ ਸੀਟ ਦੀ ਨੁਮਾਇੰਦਗੀ ਕਰਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।