ਕੋਰੋਨਾ ਵਾਇਰਸ ਕਾਰਨ 15 ਦਿਨ ਦੀ ਦੇਰੀ ਨਾਲ ਖੁੱਲਣਗੇ ਬਦਰੀਨਾਥ ਦੇ ਕਿਵਾੜ

Monday, Apr 20, 2020 - 05:42 PM (IST)

ਦੇਹਰਾਦੂਨ- ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਪੈਦਾ ਹਾਲਾਤਾਂ ਕਾਰਨ ਉਤਰਾਖੰਡ ਦੇ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ 30 ਅਪ੍ਰੈਲ ਦੀ ਬਜਾਏ 15 ਮਈ ਨੂੰ ਖੁੱਲਣਗੇ। ਸੋਮਵਾਰ ਨੂੰ ਟਿਹਰੀ ਦੇ ਮਹਾਰਾਜਾ ਮਨੁਜੇਂਦਰ ਸ਼ਾਹ ਨੇ ਬਦਰੀਨਾਥ ਮੰਦਰ ਖੋਲੇ ਜਾਣ ਦੇ ਨਵੇਂ ਮਹੂਰਤ ਦਾ ਐਲਾਨ ਕੀਤਾ। ਉਨਾਂ ਨੇ ਕਿਹਾ ਕਿ ਬਦਰੀਨਾਥ ਧਾਮ ਦੇ ਕਿਵਾੜ 15 ਮਈ ਨੂੰ ਸਵੇਰੇ 4.30 ਵਜੇ ਖੁੱਲਣਗੇ। ਕੋਵਿਡ-19 ਕਾਰਨ ਪੈਦਾ ਹਾਲਾਤਾਂ ਨੂੰ ਦੇਖਦੇ ਹੋਏ ਬਦਰੀਨਾਥ ਧਾਮ ਦੇ ਕਿਵਾੜ ਖੁੱਲਣ ਦਾ ਨਵਾਂ ਮਹੂਰਤ ਕੱਢਿਆ ਗਿਆ ਹੈ।

ਬਦਰੀਨਾਥ ਦੇ ਧਰਮ ਅਧਿਕਾਰੀ ਭੁਵਨ ਚੰਦਰ ਓਨਿਆਲ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਅਤੇ ਚਾਰ ਧਾਮ ਦੇਵਸਥਾਨਮ ਬੋਰਡ ਨੇ ਕੁਝ ਦਿਨ ਪਹਿਲਾਂ ਹੀ ਰਾਜ ਦਰਬਾਰ ਟਿਹਰੀ ਤੋਂ ਉਨਾਂ ਦੀ ਰਾਏ ਮੰਗੀ ਸੀ। ਇਸੇ ਕ੍ਰਮ 'ਚ, ਇੱਥੇ ਮੁੱਖ ਮੰਤਰੀ ਰਿਹਾਇਸ਼ 'ਚ ਬਦਰੀਨਾਥ ਅਤੇ ਕੇਦਾਰਨਾਥ ਦੇ ਸੰਬੰਧ 'ਚ ਇਕ ਬੈਠਕ ਕੀਤੀ ਗਈ, ਜਿਸ 'ਚ ਟਿਹਰੀ ਦੀ ਮਹਾਰਾਣੀ ਅਤੇ ਸੰਸਦ ਮੈਂਬਰ ਮਾਲਾ ਰਾਜ ਲਕਸ਼ਮੀ ਸ਼ਾਹ, ਪ੍ਰਦੇਸ਼ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ, ਮੁੱਖ ਸਕੱਤਰ ਉਤਪਲ ਕੁਮਾਰ ਸਿੰਘ, ਪੁਲਸ ਡਾਇਰੈਕਟਰ ਜਨਰਲ ਅਨਿਲ ਕੁਮਾਰ ਰਤੂੜੀ ਅਤੇ ਸੈਰ-ਸਪਾਟਾ ਸਕੱਤਰ ਦਿਲੀਪ ਜਾਵਲਕਰ ਹਾਜ਼ਰ ਸਨ।

ਕੋਵਿਡ-19 ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਕਰਨ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਭਗਵਾਨ ਕੇਦਰਨਾਥ ਦੇ ਕਿਵਾੜ ਖੁੱਲਣ ਦੇ ਸੰਬੰਧ 'ਚ ਵੀ ਬੈਠਕ 'ਚ ਚਰਚਾ ਕੀਤੀ ਗਈ। ਉਨਾਂ ਨੇ ਕਿਹਾ ਕਿ ਧਾਰਮਿਕ ਪਰੰਪਰਾ ਅਨੁਸਾਰ ਭਗਵਾਨ ਕੇਦਾਰਨਾਥ ਦੇ ਕਿਵਾੜ ਖੁੱਲਣ ਦਾ ਦਿਨ ਅਤੇ ਸਮਾਂ ਵੀ ਜਲਦ ਤੈਅ ਕੀਤਾ ਜਾਵੇਗਾ। ਕੇਦਾਰਨਾਥ ਦੇ ਕਿਵਾੜ ਖੋਲਣ ਲਈ ਪਹਿਲਾਂ 29 ਅਪ੍ਰੈਲ ਦਾ ਮਹੂਰਤ ਕੱਢਿਆ ਗਿਆ ਸੀ।


DIsha

Content Editor

Related News