ਸੜਕ ਹਾਦਸੇ ''ਚ ਉਤਰਾਖੰਡ ਦੇ ਕੈਬਨਿਟ ਮੰਤਰੀ ਅਰਵਿੰਦ ਦੇ ਬੇਟੇ ਸਣੇ 2 ਦੀ ਮੌਤ

06/27/2019 12:21:30 AM

ਦੇਹਰਾਦੂਨ: ਉਤਰਾਖੰਡ ਦੇ ਕੈਬਨਿਟ ਮੰਤਰੀ ਅਰਵਿੰਦ ਪਾਂਡੇ ਦੇ ਛੋਟੇ ਬੇਟੇ ਅੰਕੁਰ ਪਾਂਡੇ (27) ਤੇ ਉਸ ਦੇ ਇਕ ਦੋਸਤ ਦੀ ਮੰਗਲਵਾਰ ਦੇਰ ਰਾਤ ਕਰੀਬ 3 ਵਜੇ ਬਰੇਲੀ ਨੇੜੇ ਫਰੀਦਪੁਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਆਪਣੇ ਦੋਸਤ ਦੇ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਗੋਰਖਪੁਰ ਜਾ ਰਹੇ ਸਨ। ਉਨ੍ਹਾਂ ਦੀ ਕਾਰ ਬਰੇਲੀ ਤੋਂ ਲਗਭਗ 20 ਕਿਲੋਮੀਟਰ ਦੂਰ ਫਰੀਦਪੁਰ ਨੇੜੇ ਇਕ ਮੱਕੀ ਨਾਲ ਲੱਦੇ ਟਰੱਕ ਨਾਲ ਟਕਰਾ ਗਈ।ਹਾਦਸੇ ਦੀ ਸੂਚਨਾ ਮਿਲਦੇ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਪੁੱਤਰ ਦੀ ਮੌਤ 'ਤੇ ਸੋਗ ਜਤਾਇਆ।
ਦੱਸਣਯੋਗ ਹੈ ਕਿ ਗੱਡੀ ਅੰਕੁਰ ਚਲਾ ਰਿਹਾ ਸੀ। ਦਿੱਲੀ ਲਖਨਊਂ ਹਾਈਵੇ 'ਤੇ ਬਰੇਲੀ ਦੇ ਫਰੀਦਪੁਰ ਖੇਤਰ 'ਚ ਉਸਾਰੀ ਅਧੀਨ ਟੋਲ ਪਲਾਜਾ ਨੇੜੇ ਡਾਇਵਰਜਨ 'ਤੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਮੱਕੀ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਅੰਕੁਰ ਤੇ ਮੁੰਨਾ ਗਿਰੀ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਦੂਜੇ ਸਾਥੀ ਗਿਆਨੇਂਦਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਬਰੇਲੀ ਦੇ ਮੈਡੀਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


Related News