ਵਿਰੋਧੀ ਧਿਰ ਰਾਮ ਮੰਦਰ ਦਾ ਵਿਰੋਧ ਨਹੀਂ ਕਰ ਸਕਦੀ : ਭਾਗਵਤ

Wednesday, Oct 03, 2018 - 01:00 PM (IST)

ਵਿਰੋਧੀ ਧਿਰ ਰਾਮ ਮੰਦਰ ਦਾ ਵਿਰੋਧ ਨਹੀਂ ਕਰ ਸਕਦੀ : ਭਾਗਵਤ

ਹਰਿਦੁਆਰ– ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਅਾਂ ਅਯੁੱਧਿਆ ਵਿਚ ਰਾਮ ਮੰਦਰ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਸਕਦੀਅਾਂ ਕਿਉਂਕਿ ਉਹ (ਰਾਮ) ਦੇਸ਼  ਦੀ ਬਹੁਗਿਣਤੀ ਅਬਾਦੀ ਦੇ ਇਸ਼ਟ ਦੇਵ ਹਨ। ਭਾਗਵਤ ਨੇ ਬੀਤੇ ਦਿਨ ਇਥੇ ਪਤੰਜਲੀ ਯੋਗ ਪੀਠ  ਵਿਚ ਸੰਘ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ  ਰਾਮ ਮੰਦਰ ਨਿਰਮਾਣ ਦੇ ਪ੍ਰਤੀ ਸੰਘ ਅਤੇ ਭਾਜਪਾ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ।
ਨਾਲ ਹੀ ਇਹ ਵੀ ਕਿਹਾ ਕਿ ਕੁਝ ਕੰਮਾਂ ਨੂੰ ਕਰਨ ਵਿਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ, ‘‘ਕੁਝ  ਕੰਮ ਕਰਨ ਵਿਚ ਦੇਰ ਹੋ ਜਾਂਦੀ ਹੈ ਅਤੇ ਕੁਝ  ਕੰਮ ਤੇਜ਼ੀ ਨਾਲ ਹੁੰਦੇ ਹਨ। ਉਥੇ ਹੀ ਕੁਝ  ਕੰਮ ਹੋ ਹੀ ਨਹੀਂ ਪਾਉਂਦੇ ਕਿਉਂਕਿ ਸਰਕਾਰ ਵਿਚ ਅਨੁਸ਼ਾਸਨ ਵਿਚ ਹੀ ਰਹਿ ਕੇ ਕੰਮ ਕਰਨਾ ਪੈਂਦਾ ਹੈ। ਸਰਕਾਰ ਦੀਅਾਂ ਆਪਣੀਅਾਂ ਹੱਦਾਂ ਹੁੰਦੀਅਾਂ ਹਨ।’’ ਸੰਘ ਮੁਖੀ ਨੇ ਕਿਹਾ ਕਿ ਸਾਧੂ ਅਤੇ ਸੰਤ ਅਜਿਹੀਅਾਂ ਹੱਦਾਂ ਤੋਂ ਪਰ੍ਹੇ ਹਨ ਅਤੇ ਉਨ੍ਹਾਂ  ਨੂੰ ਧਰਮ, ਦੇਸ਼  ਅਤੇ ਸਮਾਜ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਇਥੇ ‘ਸਾਧੂ ਸਵਾਧਿਆਏ ਸੰਗਮ’ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ, ‘‘ਵਿਰੋਧੀ ਪਾਰਟੀਅਾਂ ਵੀ ਅਯੁੱਧਿਆ ਵਿਚ ਰਾਮ ਮੰਦਰ ਦਾ ਖੁੱਲ੍ਹ ਕੇ   ਵਿਰੋਧ ਨਹੀਂ ਕਰ ਸਕਦੀਅਾਂ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ (ਭਗਵਾਨ ਰਾਮ) ਬਹੁਗਿਣਤੀ ਭਾਰਤੀਅਾਂ ਦੇ ਇਸ਼ਟ ਦੇਵ ਹਨ।’’

ਦੱਸ ਦੇਈਏ ਕਿ 29 ਅਕਤੂਬਰ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸੁਣਵਾਈ ਕੀਤੀ ਜਾਵੇਗੀ।


Related News