ਉੱਤਰਾਖੰਡ : ਸੀਤਾਪੁਰ ''ਚ ਬਰਸਾਤੀ ਨਾਲੇ ''ਚ ਫਸੇ ਸੈਲਾਨੀਆਂ ਨੂੰ ਕੱਢਿਆ ਗਿਆ ਸੁਰੱਖਿਅਤ

07/24/2023 2:43:42 PM

ਟਿਹਰੀ (ਭਾਸ਼ਾ)- ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ 'ਚ ਧਨੋਲਟੀ ਦੇ ਸੀਤਾਪੁਰ ਖੇਤਰ 'ਚ ਐਤਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਮੌਂਡਖਾਲਾ ਬਰਸਾਤੀ ਨਾਲੇ 'ਚ ਪਾਣੀ ਜ਼ਿਆਦਾ ਹੋਣ ਕਾਰਨ ਅਤੇ ਉਸ 'ਤੇ ਬਣਿਆ ਅਸਥਾਈ ਪੁਲ ਟੁੱਟਣ ਕਾਰਨ ਉੱਥੇ ਫਸੇ 40-50 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਧਨੋਲਟੀ ਦੇ ਉੱਪ ਜ਼ਿਲ੍ਹਾ ਅਧਿਕਾਰੀ ਲਕਸ਼ਮੀਰਾਜ ਚੌਹਾਨ ਨੇ ਦੱਸਿਆ ਕਿ ਸ਼ਾਮ ਕਰੀਬ 5.40 ਵਜੇ ਤੋਂ 50 ਸੈਲਾਨੀ ਸੀਤਾਪੁਰ ਘੁੰਮਣ ਆਏ ਸਨ ਅਤੇ ਇਸੇ ਦੌਰਾਨ ਉੱਥੇ ਇਕ ਬਰਸਾਤੀ ਨਾਲੇ 'ਚ ਸੈਲਾਬ ਆ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਪਹਾੜੀ ਖੇਤਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਅਚਾਨਕ ਨਾਲੇ 'ਚ ਪਾਣੀ ਵਧਿਆ ਅਤੇ ਦੇਖਦੇ ਹੀ ਦੇਖਦੇ ਸੈਲਾਬ ਦੀ ਲਪੇਟ 'ਚ ਆ ਕੇ ਉਸ 'ਤੇ ਬਣਿਆ ਅਸਥਾਈ ਪੁਲ ਵੀ ਨੁਕਸਾਨਿਆ ਗਿਆ। ਚੌਹਾਨ ਅਨੁਸਾਰ ਸੂਚਨਾ ਮਿਲਣ 'ਤੇ ਪ੍ਰਸ਼ਾਸਨ, ਪੁਲਸ ਅਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾ ਕੇ ਸਾਰੇ ਯਾਤਰੀਆਂ ਨੂੰ ਸਹੀ ਸਲਾਮਤ ਉੱਥੋਂ ਬਾਹਰ ਕੱਢ ਲਿਆ। ਅਧਿਕਾਰੀਆਂ ਨੇ ਮਾਲੀਆ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਲੋਕ ਨਦੀ ਅਤੇ ਨਾਲਿਆਂ ਕੋਲ ਨਾ ਜਾਣ ਅਤੇ ਸਾਵਧਾਨ ਰਹਿਣ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News