ਇਸ ਤਾਰੀਖ਼ ਨੂੰ ਖੋਲ੍ਹੇ ਜਾਣਗੇ ਬਦਰੀਨਾਥ ਮੰਦਰ ਦੇ ਕਿਵਾੜ, ਪੁਜਾਰੀਆਂ ਨੇ ਬਸੰਤ ਪੰਚਮੀ ’ਤੇ ਕੀਤਾ ਐਲਾਨ

Saturday, Feb 05, 2022 - 03:26 PM (IST)

ਟਿਹਰੀ (ਭਾਸ਼ਾ)— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਬਦਰੀਨਾਥ ਮੰਦਰ ਦੇ ਕਿਵਾੜ 8 ਮਈ ਨੂੰ ਸਵੇਰੇ 6:15 ਵਜੇ ਖੋਲ੍ਹੇ ਜਾਣਗੇ। ਪੁਜਾਰੀਆਂ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਦੱਸ ਦੇਈਏ ਕਿ ਇਹ ਮੰਦਰ ਹਰ ਸਾਲ ਸਰਦੀਆਂ ਸ਼ੁਰੂ ਹੋਣ ’ਤੇ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਗਰਮੀਆਂ ਦੀ ਸ਼ੁਰੂਆਤ ’ਚ ਇਸ ਨੂੰ ਮੁੜ ਖੋਲ੍ਹਿਆ ਜਾਂਦਾ ਹੈ। ਇਹ ਮੰਦਰ ਪੂਰੀ ਸਰਦੀਆਂ ’ਚ ਬਰਫ਼ ਨਾਲ ਢਕਿਆ ਰਹਿੰਦਾ ਹੈ। ਪੁਜਾਰੀਆਂ ਨੇ ਬਸੰਤ ਪੰਚਮੀ ਦੇ ਮੌਕੇ ਮੰਦਰ ਦੇ ਕਿਵਾੜ ਖੋਲ੍ਹਣ ਦੀ ਤਾਰੀਖ਼ ਅਤੇ ਸਮੇਂ ਦਾ ਐਲਾਨ ਕੀਤਾ।

ਪਰੰਪਰਾ ਮੁਤਾਬਕ ਮੰਦਰ ਦੇ ਕਿਵਾੜ ਖੋਲ੍ਹਣ ਦੀ ਤਾਰੀਖ਼ ਪੂਰਵ ਟਿਹਰੀ ਨਰੇਸ਼ ਦੀ ਕੁੰਡਲੀ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਤਾਰੀਖ਼ ਦੇ ਐਲਾਨ ਸਮੇਂ ਬਦਰੀਨਾਥ ਮੰਦਰ ਰਾਵਲ ਈਸ਼ਵਰ ਪ੍ਰਸਾਦ ਨੰਬੂਦੀ, ਰਾਜੇਸ਼ ਨੰਬੂਦੀ, ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੇ ਅਤੇ ਉੱਪ ਪ੍ਰਧਾਨ ਕਿਸ਼ੋਰ ਪੰਵਾਰ ਮੌਜੂਦ ਸਨ। 


Tanu

Content Editor

Related News