ਕੁੜੀ 'ਤੇ ਹੋਇਆ ਸੀ ਤੇਜ਼ਾਬੀ ਹਮਲਾ; ਹਾਈ ਕੋਰਟ ਦਾ ਸਰਕਾਰ ਨੂੰ ਹੁਕਮ, ਪੀੜਤਾ ਨੂੰ ਦਿਓ 35 ਲੱਖ ਮੁਆਵਜ਼ਾ

12/17/2022 11:15:04 AM

ਨੈਨੀਤਾਲ- ਉਤਰਾਖੰਡ ਹਾਈ ਕੋਰਟ ਨੇ ਤੇਜ਼ਾਬ ਹਮਲੇ ਦੇ ਮਾਮਲੇ ’ਚ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਪੀੜਤਾ ਨੂੰ 35 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਉਸ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਲਈ ਕਿਹਾ ਗਿਆ ਹੈ। ਭਾਵੇਂ ਹੀ ਇਲਾਜ ਉਤਰਾਖੰਡ ਦੇ ਬਾਹਰ ਦਿੱਲੀ ਜਾਂ ਚੰਡੀਗੜ੍ਹ 'ਚ ਹੋਵੇ। 

ਇਹ ਵੀ ਪੜ੍ਹੋ- ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ

ਇਕ ਪਾਸੜ ਪਿਆਰ ’ਚ ਨੌਜਵਾਨ ਨੇ ਗੁਲਨਾਜ਼ ਖਾਨ ਕੀਤਾ ਸੀ ਤੇਜ਼ਾਬੀ ਹਮਲਾ-

ਇਸ ਮਾਮਲੇ ਦੀ ਸੁਣਵਾਈ ਸੀਨੀਅਰ ਜਸਟਿਸ ਸੰਜੇ ਕੁਮਾਰ ਮਿਸ਼ਰਾ ਦੀ ਸਿੰਗਲ ਬੈਂਚ ’ਚ ਹੋਈ। ਦੱਸ ਦੇਈਏ ਕਿ ਉਧਮ ਸਿੰਘ ਨਗਰ ਦੇ ਜਸਪੁਰ ਦੀ ਰਹਿਣ ਵਾਲੀ ਗੁਲਨਾਜ਼ ਖਾਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ 2014 ’ਚ ਇਕ ਪਾਸੜ ਪਿਆਰ ’ਚ ਨੌਜਵਾਨ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ ਸੀ, ਉਸ ਸਮੇਂ ਉਹ ਨਾਬਾਲਗ ਸੀ। ਇਸ ਤੇਜ਼ਾਬੀ ਹਮਲੇ 'ਚ ਉਹ 60 ਫ਼ੀਸਦੀ ਤੋਂ ਵਧੇਰੇ ਝੁਲਸ ਗਈ ਸੀ। ਘਟਨਾ ਵਿਚ ਉਸ ਦਾ ਸੱਜਾ ਕੰਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਅਤੇ ਦੂਜੇ ਕੰਨ ਦੀ 50 ਫ਼ੀਸਦੀ ਸੁਣਨ ਸਮਰੱਥਾ ਵੀ ਚਲੀ ਗਈ ਸੀ। ਸਰੀਰ ਦੇ ਕਈ ਅੰਗਾਂ 'ਚ ਗੰਭੀਰ ਜਲਣ ਅਤੇ ਸੱਟਾਂ ਆਈਆਂ ਸਨ। ਇਹ ਥਰਡ ਡਿਗਰੀ ਬਰਨ ਸੀ। 

ਇਹ ਵੀ ਪੜ੍ਹੋ- ਭਾਰਤ 'ਚ ਬੱਚਿਆਂ ਨੂੰ ਗੋਦ ਲੈਣ 'ਚ ਕੁੜੀਆਂ ਪਹਿਲੀ ਪਸੰਦ, ਜਾਣੋ ਕੀ ਹਨ 3 ਸਾਲਾਂ ਦੇ ਅੰਕੜੇ

ਪੀੜਤਾ ਨੇ ਕੀਤੀ ਸੀ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ-

ਪਟੀਸ਼ਨਕਰਤਾ ਦੀ ਵਕੀਲ ਸਨਿਧਾ ਤਿਵਾੜੀ ਨੇ ਦੱਸਿਆ ਕਿ ਅਦਾਲਤ ਨੇ ਅੰਤਿਮ ਸੁਣਵਾਈ ਤੋਂ ਬਾਅਦ ਸੂਬਾ ਸਰਕਾਰ ਨੂੰ ਪੀੜਤਾ ਨੂੰ 35 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਨਾਲ ਹੀ ਇਲਾਜ ਦਾ ਪੂਰਾ ਖਰਚਾ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਤੇਜ਼ਾਬ ਹਮਲੇ ਦੀ ਪੀੜਤਾ ਗੁਲਨਾਜ਼ ਵਲੋਂ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਮੁਆਵਜ਼ੇ ਦੀ ਰਾਸ਼ੀ ਵਧਾਉਣ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਪੀੜਤਾ ਜਿਸ ਸੂਬੇ ਅਤੇ ਮੈਡੀਕਲ ਸੰਸਥਾ ’ਚ ਇਲਾਜ ਕਰਵਾਏਗੀ, ਉਸ ਦਾ ਅਤੇ ਇਕ ਸਹਾਇਕ ਦਾ ਪੂਰਾ ਖਰਚਾ ਸਰਕਾਰ ਚੁੱਕੇਗੀ।

ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ

ਦੋਸ਼ੀ ਨੂੰ ਹੋਈ 10 ਸਾਲ ਦੀ ਕੈਦ-

ਇਸ ਮਾਮਲੇ ਵਿਚ 2016 'ਚ ਹੇਠਲੀ ਅਦਾਲਤ ਨੇ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸਾਲ 2019 'ਚ ਹਾਈ ਕੋਰਟ ਨੇ ਪੀੜਤ ਨੂੰ 1.5 ਲੱਖ ਰੁਪਏ ਦੀ ਮੈਡੀਕਲ ਅਦਾਇਗੀ ਦਾ ਆਦੇਸ਼ ਦਿੱਤਾ ਸੀ। ਪੀੜਤ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸਰਕਾਰ ਤੋਂ ਇਸ ਘਿਨਾਉਣੇ ਅਪਰਾਧ ਦੀ ਭਰਪਾਈ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ।
 


Tanu

Content Editor

Related News