ਉੱਤਰਾਖੰਡ : ਸਭ ਤੋਂ ਪੁਰਾਣੇ ਮੰਦਰਾਂ ''ਚੋਂ ਇਕ ਗੋਪੀਨਾਥ ਮੰਦਰ ਦੇ ਇਕ ਹਿੱਸੇ ''ਚ ਆਈ ਤਰੇੜ
Wednesday, Jun 28, 2023 - 12:33 PM (IST)
ਚਮੋਲੀ (ਵਾਰਤਾ)- ਉਤਰਾਖੰਡ ਦੇ ਸਭ ਤੋਂ ਪੁਰਾਣੇ ਮੰਦਰਾਂ ਅਤੇ ਵਿਰਾਟ ਮੰਦਰਾਂ 'ਚੋਂ ਇਕ ਚਮੋਲੀ ਜ਼ਿਲ੍ਹੇ ਦੇ ਹੈੱਡਕੁਆਰਟਰ ਗੋਪੇਸ਼ਵਰ 'ਚ ਸਥਿਤ ਗੋਪੀਨਾਥ ਮੰਦਰ ਦੇ ਇਕ ਹਿੱਸੇ 'ਚ ਪੱਥਰਾਂ ਦੇ ਹਿਲਣ ਦੀ ਚਰਚਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗੋਪੀਨਾਥ ਮੰਦਰ ਦੇ ਪੁਜਾਰੀ ਹਰੀਸ਼ ਭੱਟ ਸਮੇਤ ਹੋਰ ਪੁਜਾਰੀਆਂ ਨੇ ਗੋਪੀਨਾਥ ਮੰਦਰ ਦੇ ਇਕ ਖੇਤਰ ਵਿਚ ਖਿਸਕਣ ਅਤੇ ਮੰਦਰ ਦੇ ਅੰਦਰ ਪਾਣੀ ਟਪਕਣ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਪੁਰਾਤੱਤਵ ਵਿਭਾਗ ਸਮੇਤ ਸਭ ਦਾ ਧਿਆਨ ਖਿੱਚਿਆ। ਮੰਦਰ ਦੀ ਹੋਂਦ 'ਤੇ ਖ਼ਤਰੇ ਦੀ ਚਿੰਤਾ ਪ੍ਰਗਟ ਕਰਦੇ ਹੋਏ ਗੋਪੀਨਾਥ ਗੋਪੇਸ਼ਵਰ ਦੇ ਪੁਜਾਰੀ ਹਰੀਸ਼ ਭੱਟ ਵਲੋਂ ਚਿੰਤਾ ਜਤਾਈ ਗਈ ਹੈ। ਧਾਰਮਿਕ ਜਗਤ ਨਾਲ ਜੁੜੇ ਲੋਕਾਂ ਦਾ ਧਿਆਨ ਅਤੇ ਚਿੰਤਾ ਵਧ ਇਸ ਮਾਮਲੇ 'ਤੇ ਵਧੀ ਹੈ। ਮਾਮਲੇ ਦੇ ਨੋਟਿਸ 'ਚ ਆਉਣ 'ਤੇ ਅਧਿਕਾਰੀਆਂ ਨੇ ਵੀ ਮੰਦਰ ਦਾ ਬਾਹਰੀ ਤੌਰ 'ਤੇ ਸਰਵੇਖਣ ਕੀਤਾ ਹੈ। ਗੋਪੇਸ਼ਵਰ ਗੋਪੀਨਾਥ ਮੰਦਿਰ ਨਾ ਉੱਤਰਾਖੰਡ ਦਾ ਹੀ ਨਹੀਂ ਸਗੋਂ ਉੱਤਰ ਭਾਰਤ ਦੇ ਸਭ ਤੋਂ ਪੁਰਾਣੇ ਮੰਦਰਾਂ ਵਿਚੋਂ ਇਕ ਹੈ।
ਉੱਤਰਾਖੰਡ ਦੇ ਸਭ ਤੋਂ ਵਿਸ਼ਾਲ ਮੰਦਰਾਂ 'ਚ ਗੋਪੇਸ਼ਵਰ ਗੋਪੀਨਾਥ ਮੰਦਰ ਹੈ। ਪੁਰਾਤੱਤਵ ਵਿਭਾਗ ਦੇ ਰਿਕਾਰਡ ਇਸ ਮੰਦਰ ਨੂੰ 7ਵੀਂ ਸਦੀ ਤੋਂ ਲੈ ਕੇ 9ਵੀਂ ਸਦੀ ਦਾ ਦੱਸਦੇ ਹਨ। ਕੁਝ ਸੋਧਕਰਤਾਵਾਂ ਅਤੇ ਪੁਰਾਤੱਤਵ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਅਨੁਸਾਰ ਇਹ ਮੰਦਰ ਤੀਸਰੀ ਸਦੀ 'ਚ ਮੁੜ ਨਿਰਮਿਤ ਹੋਇਆ। ਉਸ ਤੋਂ ਪਹਿਲਾਂ ਵੀ ਇੱਥੇ ਮੰਦਰ ਸੀ। ਗੋਪੀਨਾਥ ਗੋਪੇਸ਼ਵਰ ਦੇ ਇਸ ਮੰਦਰ ਦੀ ਉੱਚਾਈ 65 ਫੁੱਟ ਤੋਂ ਵੱਧ ਹੈ। ਨਾਗਰ ਸ਼ੈਲੀ ਦਾ ਇਹ ਮੰਦਰ ਕਤਯੂਰੀ ਸਾਮਰਾਜ ਦੇ ਸਮੇਂ ਬਣਿਆ। ਅਜਿਹਾ ਇਤਿਹਾਸਕਾਰ ਮੰਨਦੇ ਹਨ। ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਡਾ. ਯਸ਼ਵੰਤ ਸਿੰਘ ਕਟੋਚ ਗੋਪੇਸ਼ਵਰ ਗੋਪੀਨਾਥ ਮੰਦਰ ਨੂੰ ਉੱਤਰਾਖੰਡ ਦੇ ਪ੍ਰਾਚੀਨ ਮੰਦਰਾਂ 'ਚੋਂ ਇਕ ਅਤੇ ਧਾਰਮਿਕ ਦ੍ਰਿਸ਼ਟੀ ਨਾਲ ਬੇਹੱਦ ਮਹੱਤਵਪੂਰਨ, ਪੁਰਾਤੱਤਵ ਅਤੇ ਇਤਿਹਾਸ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਦੱਸਦੇ ਹਨ। ਭਗਵਾਨ ਸ਼ਿਵ ਦੇ ਮੰਦਰਾਂ 'ਚੋਂ ਸਭ ਤੋਂ ਪ੍ਰਾਚੀਨ ਮੰਦਰ ਹੈ ਗੋਪੇਸ਼ਵਰ ਗੋਪੀਨਾਥ ਦਾ ਸ਼ਿਵ ਮੰਦਰ।