ਜ਼ਹਿਰੀਲੀ ਮਸ਼ਰੂਮ ਦੀ ਸਬਜ਼ੀ ਖਾਣ ਨਾਲ ਜੋੜੇ ਦੀ ਮੌਤ

Tuesday, Jul 25, 2023 - 01:41 PM (IST)

ਜ਼ਹਿਰੀਲੀ ਮਸ਼ਰੂਮ ਦੀ ਸਬਜ਼ੀ ਖਾਣ ਨਾਲ ਜੋੜੇ ਦੀ ਮੌਤ

ਟਿਹਰੀ- ਉੱਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਰਾਨੀਚੌਰੀ ਖੇਤਰ 'ਚ ਜ਼ਹਿਰੀਲੀ ਮਸ਼ਰੂਮ ਦੀ ਸਬਜ਼ੀ ਖਾਣ ਨਾਲ ਇਕ ਜੋੜੇ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਮਾਂ ਬੀਮਾਰ ਪੈ ਗਈ। ਟਿਹਰੀ ਜ਼ਿਲ੍ਹਾ ਹਸਪਤਾਲ ਬੌਰਾੜੀ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਅਮਿਤ ਰਾਏ ਨੇ ਦੱਸਿਆ ਕਿ ਡਾਰਗੀ ਪਿੰਡ ਦੇ ਰਹਿਣ ਵਾਲੇ ਅਜਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਜੰਗਲੀ ਮਸ਼ਰੂਮ ਦੀ ਸਬਜ਼ੀ ਖਾਧੀ ਸੀ, ਜਿਸ ਤੋਂ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ। 

ਰਾਏ ਮੁਤਾਬਕ ਅਜਬੀਰ ਦੀ ਜਿੱਥੇ ਐਤਵਾਰ ਨੂੰ ਘਰ 'ਚ ਹੀ ਮੌਤ ਹੋ ਗਈ, ਉੱਥੇ ਹੀ ਉਸ ਦੀ ਪਤਨੀ ਰੇਖਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਏਮਜ਼ ਰਿਸ਼ੀਕੇਸ਼ ਭੇਜਿਆ ਗਿਆ ਪਰ ਉਸ ਨੇ ਵੀ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਏ ਮੁਤਾਬਕ ਅਜਬੀਰ ਦੀ ਮਾਂ ਦੀਪਾ ਦੇਵੀ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਮਿਤ ਰਾਏ ਨੇ ਦੱਸਿਆ ਕਿ ਅਜਬੀਰ ਟਿਹਰੀ ਦੇ ਰਾਨੀਚੌਰੀ ਵਾਨਿਕੀ ਯੂਨੀਵਰਸਿਟੀ 'ਚ ਵਰਕਰ ਸੀ।


author

Tanu

Content Editor

Related News