ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇਗੀ : ਯੋਗੀ ਆਦਿੱਤਿਯਨਾਥ

05/25/2020 12:21:11 PM

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਪ੍ਰਦੇਸ਼ ਦੇ ਕਾਮਿਆਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਣ ਲਈ ਜਲਦ ਹੀ 'ਪ੍ਰਵਾਸੀ ਕਮਿਸ਼ਨ' (ਮਾਈਗ੍ਰੇਸ਼ਨ ਕਮਿਸ਼ਨ) ਗਠਿਤ ਕੀਤਾ ਜਾਵੇਗਾ। ਯੋਗੀ ਨੇ ਕਿਹਾ ਕਿ ਇਸ ਦੇ ਅਧੀਨ ਉੱਤਰ ਪ੍ਰਦੇਸ਼ ਦੇ ਸਾਰੇ ਕਾਮਿਆਂ ਅਤੇ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਦੀ ਗਾਰੰਟੀ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ,'ਉੱਤਰ ਪ੍ਰਦੇਸ਼ 'ਚ ਹੁਣ ਤੱਕ ਜਿੰਨੀਆਂ ਵੀ ਲੇਬਲ ਸ਼ਕਤੀਆਂ ਸਾਡੇ ਕੋਲ ਹਨ। ਪ੍ਰਦੇਸ਼ ਸਰਕਾਰ ਇਨ੍ਹਾਂ ਦੇ ਕੌਸ਼ਲ ਦੀ ਜਾਣਕਾਰੀ ਇਕੱਠੀ ਕਰਵਾ ਰਹੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਤਰ ਪ੍ਰਦੇਸ਼ 'ਚ ਹੀ ਰੋਜ਼ਗਾਰ ਉਪਲੱਬਧ ਕਰਵਾਉਣ ਦੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।''

PunjabKesariਉਨ੍ਹਾਂ ਕਿਹਾ,''ਅਜਿਹੇ 'ਚ ਜੇਕਰ ਕਿਸੇ ਸੂਬੇ ਨੂੰ ਕਾਮਿਆਂ ਦੀ ਜ਼ਰੂਰਤ ਹੋਵੇਗੀ ਤਾਂ ਉਨ੍ਹਾਂ ਦੀ ਮੰਗ 'ਤੇ ਸਮਾਜਿਕ ਸੁਰੱਖਿਆ ਦੀ ਗਾਰੰਟੀ ਸੂਬਾ ਸਰਕਾਰ ਦੇਵੇਗੀ, ਬੀਮਾ ਕਰਵਾਏਗੀ ਅਤੇ ਮਜ਼ਦੂਰ ਤੇ ਕਾਮਿਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਵੇਗੀ। ਇਸ ਦੇ ਨਾਲ ਹੀ ਕੋਈ ਵੀ ਸੂਬਾ ਸਰਕਾਰ ਬਿਨ੍ਹਾਂ ਮਜ਼ੂਰਾ ਦੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਮਜ਼ਦੂਰ ਅਤੇ ਕਾਮਿਆਂ ਦੇ ਰੂਪ 'ਚ ਲੈ ਕੇ ਨਹੀਂ ਜਾਵੇਗੀ।'' ਯੋਗੀ ਨੇ ਕਿਹਾ,''ਜਿਸ ਤਰ੍ਹਾਂ ਨਾਲ ਲਾਕਡਾਊਨ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਨੂੰ ਕਸ਼ਟ ਹੋਇਆ ਅਤੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਗਲਤ ਵਤੀਰਾ ਹੋਇਆ, ਉਸ ਨੂੰ ਦੇਖਦੇ ਹੋਏ ਸਰਕਾਰ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਦੀ ਗਾਰੰਟੀ ਆਪਣੇ ਹੱਥਾਂ 'ਚ ਲੈਣ ਜਾ ਰਹੀ ਹੈ।'' ਯੋਗੀ ਨੇ ਕਿਹਾ ਕਿ ਪ੍ਰਵਾਸੀ ਕਾਮੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦੇਸ਼ ਅਤੇ ਦੁਨੀਆ 'ਚ ਜਿੱਥੇ ਵੀ ਜਾਵੇਗਾ ਪ੍ਰਦੇਸ਼ ਸਰਕਾਰ ਉਸ ਨਾਲ ਖੜ੍ਹੀ ਰਹੇਗੀ।


DIsha

Content Editor

Related News