ਆਰਥਿਕ ਤੰਗੀ ਤੋਂ ਪਰੇਸ਼ਾਨ ਸ਼ਖਸ ਨੇ ਪਤਨੀ ਤੇ ਬੱਚਿਆਂ ਦਾ ਕਤਲ ਕਰ ਕੀਤੀ ਖੁਦਕੁਸ਼ੀ

Saturday, Jan 18, 2020 - 01:14 PM (IST)

ਆਰਥਿਕ ਤੰਗੀ ਤੋਂ ਪਰੇਸ਼ਾਨ ਸ਼ਖਸ ਨੇ ਪਤਨੀ ਤੇ ਬੱਚਿਆਂ ਦਾ ਕਤਲ ਕਰ ਕੀਤੀ ਖੁਦਕੁਸ਼ੀ

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੁਡੰਬਾ ਥਾਣਾ ਇਲਾਕੇ 'ਚ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ 2 ਬੱਚਿਆਂ ਦਾ ਮੂੰਹ ਦਬਾ ਕੇ ਮਾਰ ਦਿੱਤਾ ਅਤੇ ਫਿਰ ਪੱਖੇ ਦੀ ਹੁਕ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿੰਟੂ ਗੁਪਤਾ ਨਾਮੀ ਇਹ ਵਿਅਕਤੀ ਪੇਸ਼ੇ ਤੋਂ ਡਰਾਈਵਰ ਸੀ ਅਤੇ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ। ਪੁਲਸ ਕਮਿਸ਼ਨਰ ਸੁਜੀਤ ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੁਡੰਬਾ ਦੇ ਸ਼ਿਵਾਨੀ ਵਿਹਾਰ 'ਚ ਰਹਿਣ ਵਾਲੇ ਪਿੰਟੂ ਗੁਪਤਾ (32) ਨੇ ਸ਼ਨੀਵਾਰ ਤੜਕੇ ਆਪਣੀ ਪਤਨੀ ਆਰਤੀ (28), ਬੇਟੀ ਨੇਹਾ (8) ਅਤੇ ਬੇਟੇ ਨੈਤਿਕ (6) ਨੂੰ ਮਾਰ ਕੇ ਖੁਦ ਖੁਦਕੁਸ਼ੀ ਕਰ ਲਈ। 

ਉਨ੍ਹਾਂ ਨੇ ਦੱਸਿਆ ਕਿ ਪਹਿਲੀ ਨਜ਼ਰ ਅਜਿਹਾ 'ਚ ਲੱਗਦਾ ਹੈ ਕਿ ਪਿੰਟੂ ਨੇ ਪਹਿਲਾਂ ਆਪਣੀ ਪਤਨੀ ਅਤੇ ਦੋਹਾਂ ਬੱਚਿਆਂ ਦਾ ਮੂੰਹ ਦੱਬਾ ਕੇ ਉਨ੍ਹਾਂ ਨੂੰ ਮਾਰਿਆ, ਕਿਉਂਕਿ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਬਿਸਤਰ 'ਤੇ ਇਕੱਠੇ ਪਈਆਂ ਸਨ। ਬਾਅਦ 'ਚ ਪਿੰਟੂ ਨੇ ਪੱਖੇ ਨੂੰ ਉਤਾਰਿਆ ਅਤੇ ਉਸ ਦੇ ਕੁੰਡੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਕਮਿਸ਼ਨਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੂੰ ਮਿਲਣ 'ਤੇ ਸੀਨੀਅਰ ਪੁਲਸ ਅਧਿਕਾਰੀ ਅਤੇ ਫੋਰੈਂਸਿਕ ਯੂਨਿਟ ਹਾਦਸੇ ਵਾਲੀ ਜਗ੍ਹਾ 'ਤੇ ਪੱਜੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦ ਹੀ ਇਸ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।


author

DIsha

Content Editor

Related News