ਮ੍ਰਿਤਕ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਜਿੱਦ ਪਤਨੀ ਨੂੰ ਪਈ ਭਾਰੀ, ਪਤੀ ਨੇ ਕਰ ਦਿੱਤੀ ਗੰਜੀ

Tuesday, Oct 20, 2020 - 12:32 PM (IST)

ਮ੍ਰਿਤਕ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਜਿੱਦ ਪਤਨੀ ਨੂੰ ਪਈ ਭਾਰੀ, ਪਤੀ ਨੇ ਕਰ ਦਿੱਤੀ ਗੰਜੀ

ਬਦਾਊਂ- ਉੱਤਰ ਪ੍ਰਦੇਸ਼ 'ਚ ਬਦਾਊਂ ਦੇ ਬਿਸੌਲੀ ਇਲਾਕੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਜਿੱਦ ਇਕ ਜਨਾਨੀ 'ਤੇ ਭਾਰੀ ਪੈ ਗਈ ਅਤੇ ਉਸ ਨੂੰ ਪਤੀ ਨੇ ਗੰਜੀ ਕਰ ਦਿੱਤਾ। ਮਾਮਲਾ ਬਿਸੌਲੀ ਇਲਾਕੇ ਦੇ ਪਿੰਦਰਾ ਪਿੰਡ ਦਾ ਹੈ। ਰਾਜਪਾਲ ਦੀ ਪਤਨੀ ਸੀਮਾ ਦੇ ਤਾਏ ਦਾ ਦਿਹਾਂਤ ਹੋ ਗਿਆ ਸੀ। ਸੀਮਾ ਆਪਣੇ ਪਤੀ ਤੋਂ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਸੋਮਵਾਰ ਨੂੰ ਜਿੱਦ ਕਰ ਰਹੀ ਸੀ ਪਰ ਉਸ ਦਾ ਪਤੀ ਉਸ ਨੂੰ ਲੈ ਕੇ ਜਾਣ ਲਈ ਰਾਜੀ ਨਹੀਂ ਸੀ। ਪਤੀ ਨੇ ਜਿੱਦ 'ਤੇ ਅੜੀ ਪਤਨੀ ਦੇ ਵਾਲਾਂ 'ਤੇ ਬਲੇਡ ਨਾਲ ਮਾਰ ਕੇ ਉਸ ਨੂੰ ਗੰਜੀ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ।

ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ

ਇਸ ਘਟਨਾ ਦੌਰਾਨ ਸੱਸ-ਸਹੁਰਾ ਤਮਾਸ਼ਾ ਦੇਖਦੇ ਰਹੇ। ਇਸ ਤੋਂ ਬਾਅਦ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ। ਮੌਕਾ ਦੇਖ ਕੇ ਸੀਮਾ ਰੋਸ਼ਨਦਾਨ ਦੇ ਰਸਤੇ ਦੌੜ ਗਈ ਅਤੇ ਆਪਣੀ ਭੂਆ ਕੋਲ ਪਹੁੰਚੀ ਅਤੇ ਹੈਵਾਨੀਅਤ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ। ਭੂਆ ਉਸ ਨੂੰ ਲੈ ਕੇ ਬਿਸੌਲੀ ਕੋਤਵਾਲੀ ਆਈ ਅਤੇ ਪੂਰੀ ਕਹਾਣੀ ਪੁਲਸ ਨੂੰ ਸੁਣਾਈ। ਪੁਲਸ ਨੇ ਜਨਾਨੀ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਉਸ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਦਾਊਂ ਦੇ ਸੀਨੀਅਰ ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ। ਜਨਾਨੀ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਸਹੁਰੇ ਅਤੇ ਜਨਾਨੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਜਾਂਚ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ


author

DIsha

Content Editor

Related News