ਤਾਜ ਮਹਿਲ 'ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫ਼ੋਨ ਕਰਨ ਵਾਲਾ ਗ੍ਰਿਫ਼ਤਾਰ

Thursday, Mar 04, 2021 - 12:46 PM (IST)

ਤਾਜ ਮਹਿਲ 'ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫ਼ੋਨ ਕਰਨ ਵਾਲਾ ਗ੍ਰਿਫ਼ਤਾਰ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਹੋਣ ਦੀ ਖ਼ਬਰ ਮਿਲੀ ਪਰ ਇਹ ਸੂਚਨਾ ਫਰਜ਼ੀ ਨਿਕਲੀ ਹੈ। ਹਾਲਾਂਕਿ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਤਾਜ ਮਹਿਲ ਦੇ ਅੰਦਰ ਮੌਜੂਦ ਸੈਲਾਨੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਪੁਲਸ ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫ਼ੋਟਕ ਰੱਖਣ ਦੀ ਸੂਚਨਾ ਦਿੱਤੀ ਸੀ, ਜਿਸ ਨੂੰ ਹੁਣ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਹਾਲਾਂਕਿ ਹੁਣ ਤਾਜ ਮਹਿਲ ਮੁੜ ਖੋਲ੍ਹ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਤਾਜ ਮਹਿਲ ਅਚਾਨਕ ਕੀਤਾ ਗਿਆ ਬੰਦ, ਇਕ ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ

ਬੰਬ ਦੀ ਸੂਚਨਾ ਮਿਲਦੇ ਹੀ ਤਾਜ ਮਹਿਲ ਕੰਪਲੈਕਸ 'ਚ ਸੀ.ਆਈ.ਐੱਸ.ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ) ਦੀ ਭਾਰੀ ਗਿਣਤੀ 'ਚ ਤਾਇਨਾਤੀ ਕਰ ਦਿੱਤੀ ਗਈ ਸੀ। ਤਲਾਸ਼ੀ ਦੌਰਾਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਦੱਸਣਯੋਗ ਹੈ ਕਿ ਆਗਰਾ ਦੇ ਲੋਹਾਮੰਡੀ ਥਾਣੇ 'ਚ ਯੂ.ਪੀ. ਪੁਲਸ ਨੂੰ ਕਿਸੇ ਨੇ ਬੰਬ ਦੀ ਸੂਚਨਾ ਦਿੱਤੀ ਸੀ। ਆਗਰਾ 'ਚ ਪ੍ਰੋਟੋਕਾਲ ਐੱਸ.ਪੀ. ਸ਼ਿਵਰਾਮ ਯਾਦਵ ਨੇ ਦੱਸਿਆ ਕਿ ਫ਼ੋਨ ਕਰ ਕੇ ਬੰਬ ਹੋਣ ਦੀ ਸੂਚਨਾ ਦੇਣ ਵਾਲਾ ਨੌਜਵਾਨ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ ਅਤੇ ਉਹ ਫ਼ੌਜ ਭਰਤੀ ਰੱਦ ਹੋਣ ਤੋਂ ਨਾਰਾਜ਼ ਸੀ। ਸ਼ਿਵਰਾਜ ਯਾਦਵ ਨੇ ਕਿਹਾ ਕਿ ਫ਼ੋਨ ਕਾਲ ਤੋਂ ਬਾਅਦ ਜਦੋਂ ਪੁਲਸ ਨੇ ਨੰਬਰ ਨੂੰ ਟਰੇਸ ਕੀਤਾ ਤਾਂ ਨੌਜਵਾਨ ਦਾ ਪਤਾ ਲੱਗਾ ਅਤੇ ਹਿਰਾਸਤ 'ਚ ਲੈ ਲਿਆ। 

ਇਹ ਵੀ ਪੜ੍ਹੋ : ਬੁਰਾ ਰੋਗ ਗ਼ਰੀਬੀ: ਗੁਜਰਾਤ 'ਚ ਇਕ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News