ਉੱਤਰ ਪ੍ਰਦੇਸ਼ ''ਚ ਟਿੱਡੀ ਦਲ ਨੇ ਵਧਾਈ ਕਿਸਾਨਾਂ ਦੀ ਚਿੰਤਾ, ਸ਼ਹਿਰ ''ਚ ਹੋਇਆ ਦਾਖਲ (ਤਸਵੀਰਾਂ)

Thursday, Jun 11, 2020 - 06:02 PM (IST)

ਉੱਤਰ ਪ੍ਰਦੇਸ਼ ''ਚ ਟਿੱਡੀ ਦਲ ਨੇ ਵਧਾਈ ਕਿਸਾਨਾਂ ਦੀ ਚਿੰਤਾ, ਸ਼ਹਿਰ ''ਚ ਹੋਇਆ ਦਾਖਲ (ਤਸਵੀਰਾਂ)

ਪ੍ਰਯਾਗਰਾਜ (ਵਾਰਤਾ)— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਟਿੱਡੀ ਦਲ ਦੀ ਦਸਤਕ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਸ਼ਹਿਰੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਦਰੱਖਤ-ਬੂਟਿਆਂ ਨੂੰ ਚਟ ਕਰ ਦਿੱਤਾ। ਸੂਤਰਾਂ ਮੁਤਾਬਕ ਗੰਗਾਪਾਰ ਦੇ ਬਹਾਦਰਪੁਰ ਅਤੇ ਹਨੂੰਮਾਨਗੰਜ ਇਲਾਕੇ ਵਿਚ ਟਿੱਡੀ ਦਲ ਨੇ ਸ਼ਹਿਰੀ ਖੇਤਰ ਵਿਚ ਧਾਵਾ ਬੋਲ ਦਿੱਤਾ। ਟਿੱਡੀ ਦਲ ਟੈਗੋਰ ਟਾਊਨ, ਕਟੜਾ, ਯੂਨੀਵਰਸਿਟੀ, ਕੰਪਨੀ ਬਾਗ, ਸਿਵਿਲ ਲਾਈਨਜ਼, ਕਰੇਲੀ, ਲੂਕਰਗੰਜ, ਬੇਨੀਗੰਜ, ਖੁਸ਼ਰੋ ਬਾਗ, ਚਕੀਆ, ਰਾਜਰੂਪਪੁਰ ਤੋਂ ਕਾਲਿੰਦੀਪੁਰਮ 'ਚ ਨਜ਼ਰ ਆਇਆ। ਟਿੱਡੀ ਦਲ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਦੌੜਾਉਣ ਲਈ ਪਟਾਕੇ ਚਲਾਏ। ਸ਼ਹਿਰ ਦੇ ਟੈਗੋਰ ਟਾਊਨ, ਜਾਰਜ ਟਾਊਨ, ਕੀਡਗੰਜ, ਚੌਕ, ਸਿਵਿਲ ਲਾਈਨਜ਼ ਸਮੇਤ ਅੱਧੇ ਤੋਂ ਜ਼ਿਆਦਾ ਸ਼ਹਿਰ ਵਿਚ ਟਿੱਡੀ ਦਲ ਦਾ ਆਤੰਕ ਮਚਿਆ ਹੈ। ਦੇਖਦੇ ਹੀ ਦੇਖਦੇ ਹਜ਼ਾਰਾਂ ਦਰੱਖਤ-ਬੂਟਿਆਂ ਨੂੰ ਚਟ ਕਰ ਗਿਆ। 

PunjabKesari

ਟਿੱਡੀਆਂ ਛੱਤਾਂ 'ਤੇ ਰੱਖੇ ਗਮਲਿਆਂ 'ਚ ਫੁੱਲ ਅਤੇ ਸਬਜ਼ੀਆਂ ਦੇ ਬੂਟਿਆਂ ਨੂੰ ਖਾ ਗਈਆਂ। ਲੋਕਾਂ ਨੇ ਉਨ੍ਹਾਂ ਦੌੜਾਉਣ ਲਈ ਥਾਲੀ ਵਜਾਈਆਂ। ਲੋਕਾਂ ਨੇ ਟਿੱਡੀ ਦਲ ਦੀ ਤਸਵੀਰ ਖਿੱਚੀ ਅਤੇ ਵੀਡੀਓ ਵੀ ਬਣਾਈ। ਟਿੱਡੀਆਂ ਦੇ ਆਉਣ ਨਾਲ ਪਸ਼ੂ-ਪੰਛੀ ਵੀ ਬੇਚੈਨ ਰਹੇ। ਇਸ ਦਰਮਿਆਨ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ. ਅਸ਼ਨਵੀ ਕੁਮਾਰ ਸਿੰਘ ਨੇ ਦੱਸਿਆ ਕਿ ਛੇਤੀ ਹੀ ਨੁਕਸਾਨ ਦਾ ਮੁਲਾਂਕਣ ਕਰਵਾਇਆ ਜਾਵੇਗਾ। ਗੰਗਾਪਾਰ ਦੇ ਸੈਦਾਬਾਦ ਅਤੇ ਹਨੂੰਮਾਨਗੰਜ ਤੋਂ ਟਿੱਡੀ ਦਲ ਪ੍ਰਯਾਗਰਾਜ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਪਹੁੰਚਿਆ। 

PunjabKesari

ਜ਼ਿਕਰਯੋਗ ਹੈ ਕਿ ਯਮੁਨਾਪਾਰ 'ਚ ਕਿਸਾਨਾਂ ਨੇ ਰੌਲਾ ਪਾਇਆ ਤਾਂ ਦਲ ਗੰਗਾਪਾਰ ਕਰਦੇ ਹੋਏ ਹੰਡੀਆ ਦੇ ਸੈਦਾਬਾਦ ਇਲਾਕੇ ਵਿਚ ਪਹੁੰਚ ਗਿਆ। ਕੱਲ ਦੇਰ ਸ਼ਾਮ ਦਲ ਬਹਾਦਰਪੁਰ ਦੇ ਕੋਡਰੂ ਪਿੰਡ ਪਹੁੰਚ ਗਿਆ। ਇੱਥੇ ਕੇਂਦਰੀ ਟੀਮ ਨਾਲ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਦੀ ਟੀਮ ਪਹੁੰਚੀ। ਰਾਤ ਨੂੰ ਹੀ ਫਰੀਦਾਬਾਦ ਤੋਂ ਲਿਆਂਦੀ ਗਈ ਪਾਵਰ ਮਾਊਂਟੇਡ ਸਪਰੇਅ ਮਸ਼ੀਨ ਤੋਂ ਰਸਾਇਣਕ ਪਦਾਰਥਾਂ ਦੇ ਘੋਲ ਦਾ ਛਿੜਕਾਅ ਕਰਵਾਇਆ ਗਿਆ, ਜਿਸ 'ਚ ਅੱਧੇ ਤੋਂ ਵਧੇਰੇ ਟਿੱਡੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ।

PunjabKesari

ਟਿੱਡੀ ਦਲ ਦੇ ਚੱਲਦੇ ਹਰਾ ਚਾਰਾ, ਸਬਜ਼ੀਆਂ ਅਤੇ ਫਲਾਂ ਦੀ ਫਸਲ, ਤਰਬੂਜ਼ ਦੀ ਫਸਲ ਬਰਬਾਦ ਹੋਈ। ਇਸ ਤੋਂ ਇਲਾਵਾ ਅੰਬ, ਅਮਰੂਦ, ਪਿੱਪਲ, ਬੋਹੜ, ਕਟਹਲ ਸਮੇਤ ਕਈ ਬੂਟਿਆਂ ਦੀਆਂ ਪੱਤੀਆਂ ਟਿੱਡੀ ਦਲ ਚਟ ਕਰ ਗਿਆ। ਸ਼ਹਿਰ ਵਿਚ ਖੇਤੀ ਨਾ ਹੋਣ ਕਾਰਨ ਕੁਝ ਦੇਰ ਬਾਅਦ ਇਹ ਸਮੂਹ ਅੱਗੇ ਲਈ ਉੱਡ ਗਿਆ।


author

Tanu

Content Editor

Related News