ਉਤਰ ਪ੍ਰਦੇਸ਼ 'ਚ ਹਨ੍ਹੇਰੀ-ਤੂਫਾਨ ਦਾ ਕਹਿਰ,ਦਿੱਲੀ 'ਚ ਸਾਹ ਲੈਣਾ ਹੋਇਆ ਮੁਸ਼ਕਲ
Thursday, Jun 14, 2018 - 10:38 AM (IST)

ਲਖਨਊ— ਉਤਰ ਪ੍ਰਦੇਸ਼ 'ਚ ਇਕ ਵਾਰ ਫਿਰ ਤੋਂ ਹਨ੍ਹੇਰੀ-ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਨੂੰ ਉਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ 'ਚ ਆਏ ਭਿਆਨਕ ਤੂਫਾਨ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ। ਹਨ੍ਹੇਰੀ-ਤੂਫਾਨ ਨਾਲ ਮਰਨ ਵਾਲਿਆਂ 'ਚ ਗੋਂਡਾ ਦੇ ਤਿੰਨ ਹਨ, ਇਕ ਫੈਜਾਬਾਦ ਅਤੇ 6 ਸੀਤਾਪੁਰ ਦੇ ਹਨ। ਦਿੱਲੀ ਐਨ.ਸੀ.ਆਰ 'ਚ ਬੁੱਧਵਾਰ ਨੂੰ ਮੌਸਮ ਬਦਲਦਾ ਨਜ਼ਰ ਆਇਆ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਬੁੱਧਵਾਰ ਨੂੰ ਧੂੜ ਕਾਰਨ ਗਰਮੀ 'ਚ ਸਾਹ ਲੈਣਾ ਮੁਸ਼ਕਲ ਹੋ ਗਿਆ। ਧੂੜ ਅਤੇ ਧੁੰਧ ਨਾਲ ਹਾਲਤ ਇਹ ਹੈ ਕਿ ਸੂਰਜ ਦਿਨ 'ਚ ਵੀ ਧੁੰਧਲਾ ਦਿਖਾਈ ਦੇ ਰਿਹਾ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਨੇ ਅਨੁਮਾਨ ਵਿਅਕਤ ਕੀਤਾ ਕਿ ਅਗਲੇ ਤਿੰਨ ਦਿਨ ਤੱਕ ਧੁੰਧ ਛਾਈ ਰਹਿ ਸਕਦੀ ਹੈ।
Visuals of dust and haze from Delhi's Rajpath area, prominent pollutant PM 10 at 262 in 'poor' category. pic.twitter.com/cenNyuSeGo
— ANI (@ANI) June 14, 2018
ਬੁੱਧਵਾਰ ਨੂੰ ਪੂਰੀ ਦਿੱਲੀ ਧੂੜ ਦੀ ਚਾਦਰ 'ਚ ਲਿਪਟੀ ਨਜ਼ਰ ਆਈ। ਉਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ 'ਚ ਕੱਲ ਆਏ ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਬੁਲਾਰੇ ਨੇ ਅੱਜ ਸ਼ਾਮ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਹਨ੍ਹੇਰੀ-ਤੂਫਾਨ ਅਤੇ ਬਿਜਲੀ ਡਿੱਗਣ ਨਾਲ ਪ੍ਰਦੇਸ਼ ਦੇ 11 ਪ੍ਰਭਾਵਿਤ ਜ਼ਿਲਿਆਂ 'ਚ 26 ਲੋਕਾਂ ਅਤੇ ਚਾਰ ਪਸ਼ੂਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ ਜੌਨਪੁਰ ਅਤੇ ਸੁਲਤਾਨਪੁਰ 'ਚ ਪੰਜ-ਪੰਜ, ਚੰਦੌਲੀ ਅਤੇ ਬਹਿਰਾਈਚ 'ਚ ਤਿੰਨ-ਤਿੰਨ, ਮਿਰਜ਼ਾਪੁਰ, ਸੀਤਾਪੁਰ, ਅਮੇਠੀ ਅਤੇ ਪ੍ਰਤਾਪਗੜ੍ਹ 'ਚ ਇਕ-ਇਕ, ਉਨਾਵ 'ਚ ਚਾਰ ਅਤੇ ਰਾਇਬਰੇਲੀ 'ਚ 2 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲੇ ਮੁਤਾਬਕ ਦਿੱਲੀ ਦੇ ਉਪਰ ਛਾਈ ਧੂੜ ਲਈ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਮੁੱਖ ਕਾਰਨ ਹੈ।