ਵਿਕਾਸ ਦੁਬੇ ਕਾਂਡ ਦੀ ਤਰ੍ਹਾਂ ਫਿਰ ਪਲਟੀ ਮੁੰਬਈ ਤੋਂ ਆ ਰਹੀ UP ਪੁਲਸ ਦੀ ਗੱਡੀ, ਗੈਂਗਸਟਰ ਦੀ ਮੌਤ
Monday, Sep 28, 2020 - 12:02 PM (IST)

ਗੁਣਾ (ਮੱਧ ਪ੍ਰਦੇਸ਼)- ਉੱਤਰ ਪ੍ਰਦੇਸ਼ ਪੁਲਸ ਦੇ ਦਲ ਦੀ ਇਕ ਕਾਰ ਮੁੰਬਈ ਤੋਂ ਲਖਨਊ ਆਉਣ ਦੌਰਾਨ ਗਵਾਲੀਅਰ-ਬੈਤੂਲ ਮਾਰਗ 'ਤੇ ਐਤਵਾਰ ਤੜਕੇ ਪਾਖਰੀਆ ਪੁਰਾ ਟੋਲ ਨਾਕੇ ਕੋਲ ਤੇਜ਼ ਰਫ਼ਤਾਰ ਕਾਰਨ ਪਲਟ ਗਈ। ਹਾਦਸੇ 'ਚ ਉੱਤਰ ਪ੍ਰਦੇਸ਼ ਪੁਲਸ ਵਲੋਂ ਮੁੰਬਈ ਤੋਂ ਫੜੇ ਗਏ ਗੈਂਗਸਟਰ ਦੀ ਮੌਤ ਹੋ ਗਈ, ਜਦੋਂ ਕਿ 2 ਪੁਲਸ ਮੁਲਾਜ਼ਮਾਂ ਸਮੇਤ 4 ਲੋਕ ਜ਼ਖਮੀ ਹੋ ਗਏ। ਇਸ ਪੂਰੇ ਘਟਨਾਕ੍ਰਮ ਨੇ ਵਿਕਾਸ ਦੁਬੇ ਐਨਕਾਊਂਟਰ ਦੀ ਯਾਦ ਦਿਵਾ ਦਿੱਤੀ ਹੈ। 10 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਦੋਸ਼ੀ ਵਿਕਾਸ ਦੁਬੇ ਨੂੰ ਉਜੈਨ ਲਿਜਾਂਦੇ ਸਮੇਂ ਕਾਨਪੁਰ ਤੋਂ ਪਹਿਲਾਂ ਯੂ.ਪੀ. ਪੁਲਸ ਦੀ ਗੱਡੀ ਪਲਟ ਗਈ ਸੀ, ਜਿਸ ਤੋਂ ਬਾਅਦ ਵਿਕਾਸ ਦੁਬੇ ਦੀ ਐਨਕਾਊਂਟਰ 'ਚ ਮੌਤ ਹੋ ਗਈ ਸੀ।
ਗੁਨਾ ਦੇ ਪੁਲਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਠਾਕੁਰਗੰਜ ਪੁਲਸ ਥਾਣੇ ਦੀ ਪੁਲਸ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਇਲਾਕੇ ਤੋਂ ਦੋਸ਼ੀ ਫਿਰੋਜ਼ ਅਲੀ ਨੂੰ ਗੈਂਗਸਟਰ ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਸੀ। ਪੁਲਸ ਦਲ ਦੋਸ਼ੀ ਨੂੰ ਲੈ ਕੇ ਲਖਨਊ ਜਾ ਰਿਹਾ ਸੀ, ਉਦੋਂ ਉਨ੍ਹਾਂ ਦਾ ਵਾਹਨ ਤੇਜ਼ ਰਫ਼ਤਾਰ ਕਾਰਨ ਪਲਟ ਗਿਆ ਅਤੇ ਪਲਟਦੇ ਹੋਏ ਸੜਕ ਦੇ ਦੂਜੇ ਪਾਸੇ ਚੱਲਾ ਗਿਆ।
ਹਾਦਸੇ 'ਚ ਦੋਸ਼ੀ ਫਿਰੋਜ਼ ਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ 2 ਪੁਲਸ ਮੁਲਾਜ਼ਮਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਰਾਜਗੜ੍ਹ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਦੇ ਵਾਹਨ 'ਚ ਦੋਸ਼ੀ ਫਿਰੋਜ਼ ਦਾ ਇਕ ਰਿਸ਼ਤੇਦਾਰ ਵੀ ਸਵਾਰ ਸੀ, ਜਿਸ ਨੂੰ ਪੁਲਸ ਦੋਸ਼ੀ ਦੀ ਪਛਾਣ ਲਈ ਆਪਣੇ ਨਾਲ ਲੈ ਗਈ ਸੀ।